ਜੇਐੱਨਐੱਨ, ਜਲੰਧਰ : ਰੈਸਿਲੰਗ ਦੀ ਦੁਨੀਆ 'ਚ ਧੁੰਮਾਂ ਪਾਉਣ ਵਾਲੇ ਦਿ ਗ੍ਰੇਟ ਖਲੀ ਦਲੀਪ ਸਿੰਘ ਰਾਣਾ ਦੀ ਮਾਂ ਤਾਂਡੀ ਦੇਵੀ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਐਤਵਾਰ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ 'ਚ ਆਖ਼ਰੀ ਸਾਹ ਲਿਆ। ਉਨ੍ਹਾਂ ਦਾ ਅੰਤਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਪਿੰਡ ਧਿਰਾਨਾ ਜ਼ਿਲ੍ਹਾ ਸਿਰਮੌਰ, ਹਿਮਾਚਲ 'ਚ ਹੋਵੇਗਾ।

ਬੀਤੇ ਸ਼ਨਿਚਰਵਾਰ ਨੂੰ ਖਲੀ ਦੀ ਮਾਂ ਦੀ ਸਿਹਤ ਖ਼ਰਾਬ ਹੋਈ ਸੀ। ਖ਼ੁਦ ਖਲੀ ਉਨ੍ਹਾਂ ਨੂੰ ਡੀਐੱਮਸੀ ਲੁਧਿਆਣਾ ਲੈ ਕੇ ਪੁੱਜੇ ਸਨ ਤੇ ਮਾਂ ਦੇ ਇਲਾਜ ਦੌਰਾਨ ਹਸਪਤਾਲ 'ਚ ਹੀ ਰੁਕੇ ਰਹੇ। ਹਾਲਾਂਕਿ ਖਲੀ ਦੀ ਮਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ।