ਮਨਜੀਤ ਮੱਕੜ, ਗੁਰਾਇਆ : ਲੜਕਿਆਂ ਦੀਆਂ ਜ਼ਿਲ੍ਹਾ ਹੈਂਡਬਾਲ ਸਕੂਲੀ ਖੇਡਾਂ ਐੱਮ. ਜੀ.ਐੱਨ ਪਬਲਿਕ ਸਕੂਲ ਜਲੰਧਰ ਵਿਖੇ ਕਰਵਾਈਆਂ ਗਈਆਂ ਸਨ। ਇਸ ਵਿਚੋਂ ਗੁਰੂ ਹਰਿ ਰਾਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਦੇ ਖਿਡਾਰੀਆਂ ਨੇ ਹੈਂਡਬਾਲ ਖੇਡਾਂ 'ਚੋਂ ਆਪਣਾ ਸ਼ਾਨਦਾਰ ਪ੍ਰਦਾਰਸ਼ਨ ਜਾਰੀ ਰੱਖਦਿਆਂ 14 ਸਾਲ ਤੋਂ ਘੱਟ ਉਮਰ ਵਰਗ ਦੇ ਖਿਡਾਰੀਆਂ ਨੇ ਪਹਿਲਾਂ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 17 ਸਾਲ ਤੋਂ ਘੱਟ ਉਮਰ ਵਰਗ ਵਿਚ ਲੜਕਿਆਂ ਦੀ ਸਕੂਲ ਦੀ ਟੀਮ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਜ਼ਿਲ੍ਹਾ ਖੇਡ ਅਫ਼ਸਰ ਲਵਜੀਤ ਸਿੰਘ ਤੇ ਜਸਪਾਲ ਸਿੰਘ ਕਨਵੀਨਰ ਨੇ ਸਾਂਝੇ ਤੌਰ 'ਤੇ ਕੀਤਾ।