ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਦਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਵੱਡੀਆਂ ਪ੍ਰਰਾਪਤੀਆਂ ਹਾਸਲ ਕੀਤੀਆਂ ਹਨ। ਆਪਣੀ ਇਸੇ ਲੜੀ ਵਿਚ ਪੰਜਾਬ ਖੇਡ ਮੇਲੇ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਦੇ ਨਾਂ ਰੁਸ਼ਨਾਉਂਦੇ ਹੋਏ ਟੈਨਿਸ ਦੀ ਟਰਾਫੀ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਸ ਮੌਕੇ ਪਿੰ੍ਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਇਸ ਸਮੇਂ ਉਨ੍ਹਾਂ ਨੇ ਕਾਲਜ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਹਿੱਤ ਮੈਨੇਜਮੈਂਟ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਸਦਕਾ ਹੀ ਵਿਦਿਆਰਥੀ ਜਿੱਤਾਂ ਪ੍ਰਰਾਪਤ ਕਰਦੇ ਹਨ ਅਤੇ ਕਾਲਜ ਦਾ ਨਾਂ ਦੇਸ਼ਾਂ ਵਿਦੇਸ਼ਾਂ ਵਿਚ ਚਮਕਾਉਂਦੇ ਹਨ। ਟੈਨਿਸ ਦੇ ਖਿਡਾਰੀਆਂ ਦੀਆਂ ਪ੍ਰਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਕਾਲਜ ਦਾ ਵਿਦਿਆਰਥੀ ਸੁਖਦੀਪ ਸਿੰਘ ਜੋ ਕਿ ਕਾਲਜ ਦੀ ਟੈਨਿਸ ਟੀਮ ਦਾ ਕਪਤਾਨ ਵੀ ਹੈ, ਨੇ 2018 ਤੋਂ 2020 ਤਕ ਲਗਾਤਾਰ ਤਿੰਨ ਸਾਲ ਆਲ-ਇੰਡੀਆ ਅੰਤਰ-ਯੂਨੀਵਰਸਿਟੀ ਵਿਚ ਹਿੱਸਾ ਲਿਆ। ਉਸ ਨੇ 2019 ਅਤੇ 2021 ਵਿਚ ਅੰਤਰ-ਕਾਲਜ ਮੁਕਾਬਿਲਆਂ ਵਿਚ ਦੂਜਾ ਸਥਾਨ ਹਾਸਲ ਕੀਤਾ ਅਤੇ ਉੱਤਰੀ ਜ਼ੋਨ ਮੁਕਾਬਲਿਆਂ ਵਿਚ ਵੀ ਤੀਜਾ ਸਥਾਨ ਹਾਸਲ ਕੀਤਾ। ਸੁਖਦੀਪ ਸਿੰਘ ਨੇ ਪੰਜਾਬ ਟੀਮ ਦੀ ਪ੍ਰਤੀਨਿਧਤਾ ਕਰਦਿਆਂ 2020 ਵਿਚ ਖੇਲੋ ਇੰਡੀਆ ਮੁਕਾਬਲੇ ਵਿਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਗੁਰਕੀਰਤ ਸਿੰਘ ਨੇ ਵੀ 2018 ਤੋਂ 2020 ਤਕ ਆਲ ਇੰਡੀਆ ਅੰਤਰ-ਯੂਨੀਵਰਸਿਟੀ ਵਿਚ ਹਿੱਸਾ ਲਿਆ। ਉਸ ਨੇ 2019 ਅਤੇ 2021 ਵਿਚ ਉੱਤਰੀ ਜ਼ੋਨ ਮੁਕਾਬਲਿਆਂ ਵਿਚ ਤੀਜਾ ਸਥਾਨ ਅਤੇ ਅੰਤਰ ਕਾਲਜ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਸ ਨੇ ਖੇਲੋ ਇੰਡੀਆ ਮੁਕਾਬਲੇ ਵਿਚ ਹਿੱਸਾ ਲੈਂਦਿਆਂ ਪੰਜਾਬ ਦੀ ਟੀਮ ਦੀ ਪ੍ਰਤੀਨਿਧਤਾ ਕੀਤੀ ਅਤੇ ਸਿਲਵਰ ਮੈਡਲ (ਡਬਲ ਗੋਲਡ) ਜਿੱਤਿਆ। ਉਨ੍ਹਾਂ ਦੱਸਿਆ ਕਿ ਸਾਡੇ ਵਿਦਿਆਰਥੀ ਪਾਰਵਦੇਵ ਗਰਗ ਨੇ ਵੀ 2018 ਤੋਂ 2020 ਤਕ ਆਲ ਇੰਡੀਆ ਅੰਤਰ-ਯੂਨੀਵਰਸਿਟੀ ਵਿਚ ਹਿੱਸਾ ਲਿਆ ਅਤੇ ਤਿੰਨੇ ਸਾਲ ਉੱਤਰੀ ਜ਼ੋਨ ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਹ 2021 ਵਿਚ ਅੰਤਰ-ਕਾਲਜ ਚੈਂਪੀਅਨ ਵੀ ਰਿਹਾ। ਉਸ ਨੇ 2020 ਵਿਚ ਖੇਲੋ ਇੰਡੀਆ ਮੁਕਾਬਲੇ ਵਿਚ ਪੰਜਾਬ ਦੀ ਟੀਮ ਦੀ ਪ੍ਰਤੀਨਿਧਤਾ ਕਰਦਿਆਂ ਸਿਲਵਰ ਮੈਡਲ ਜਿੱਤਿਆ ਅਤੇ ਖੇਡ ਮੇਲੇ ਵਿਚ ਸਿੰਗਲ ਅਤੇ ਡਬਲ ਸੋਨ ਤਮਗਾ ਜਿੱਤਿਆ। ਪਿੰ੍ਸੀਪਲ ਡਾ. ਸਮਰਾ ਨੇ ਡਾ. ਐੱਸਐੱਸ ਬੈਂਸ ਡੀਨ ਸਪੋਰਟਸ ਅਤੇ ਟੈਨਿਸ ਕੋਚ ਨਿਰਮਲ ਸਿੰਘ ਤੂਰ ਨੂੰ ਵੀ ਕਾਲਜ ਦੀ ਇਸ ਪ੍ਰਰਾਪਤੀ ਲਈ ਵਧਾਈਆਂ ਦਿੱਤੀਆਂ।