ਕੀਮਤੀ ਭਗਤ, ਜਲੰਧਰ : ਸ੍ਰੀ 108 ਸੰਤ ਸਰਵਣ ਦਾਸ ਸੱਚਖੰਡ ਬੱਲਾਂ ਵਿਖੇ ਕੇਂਦਰੀ ਜਲ ਸ਼ਕਤੀ ਮੰਤਰੀ ਰਾਜ ਮੰਤਰੀ ਭਾਰਤ ਸਰਕਾਰ ਰਤਨ ਲਾਲ ਕਟਾਰੀਆ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਪੰਜਾਬ ਭਾਜਪਾ ਦੇ ਉਪ-ਪ੍ਰਧਾਨ ਮਹਿੰਦਰ ਭਗਤ, ਅਤੁਲ ਭਗਤ ਤੇ ਪਿਰਥੀ ਪਾਲ ਸਾਬਕਾ ਸਰਪੰਚ ਪਿੰਡ ਵਡਾਲਾ ਨਮਸਤਕ ਹੋਏ ਤੇ ਸੰਤਾਂ ਦਾ ਅਸ਼ਰੀਵਾਦ ਪ੍ਰਰਾਪਤ ਕੀਤਾ। ਗੱਦੀਨਸ਼ੀਨ ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਬਨਾਰਸ (ਯੂਪੀ) ਸੰਤ ਨਿਰੰਜਣ ਦਾਸ ਨੇ ਸਭ ਨੂੰ ਸਨਮਾਨਿਤ ਕਰ ਕੇ ਅਸ਼ੀਰਵਾਦ ਦਿੱਤਾ। ਇਸ ਮੌਕੇ ਰਤਨ ਲਾਲ ਕਟਾਰੀਆ ਨੇ ਕਿਹਾ ਕਿ ਸਤਿਗੁਰਾਂ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਇਸ ਮੌਕੇ ਮਾਸਟਰ ਬੀਕੇ ਮਹਿਮੀ, ਵਰਿੰਦਰ ਦਾਸ ਬੱਬੂ, ਸ਼ਾਮ ਲਾਲ ਆਦਿ ਮੌਜੂਦ ਸਨ।