ਸੀਨੀਅਰ ਸਟਾਫ ਰਿਪੋਰਟਰ, ਜਲੰਧਰ : 'ਦੈਨਿਕ ਜਾਗਰਣ' , 'ਪੰਜਾਬੀ ਜਾਗਰਣ' ਤੇ ਕਵੀਨ ਬੀਜ਼ ਵੱਲੋਂ ਫੈਬੂਲਸ ਕਰਵਾ ਚੌਥ ਸੀਜ਼ਨ 2 ਹੋਟਲ ਇੰਪੀਰੀਆ ਸੂਟ

ਵਿਚ 17 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਪ੍ਰਰੋਗਰਾਮ ਵਿਚ ਮਨੋਰੰਜਕ ਖੇਡਾਂ, ਤੰਬੋਲਾ, ਨਾਚ, ਬੰਪਰ ਇਨਾਮ ਤੇ ਸਰਪਰਾਈਜ਼

ਗਿਫਟ ਦਿੱਤੇ ਜਾਣਗੇ। ਪ੍ਰਰੋਗਰਾਮ ਦੌਰਾਨ ਅੌਰਤਾਂ ਦੇ ਮੇਕਅੱਪ ਦੇ ਵਾਊਚਰ ਵੀ ਦਿੱਤੇ ਜਾਣਗੇ। ਬੰਪਰ ਇਨਾਮ ਵਿਚ ਮਾਈਕਰੋਵੇਵ ਦਿੱਤਾ ਜਾਵੇਗਾ। ਇਸ ਮੌਕੇ ਦੰਦਾਂ ਦੀ ਮੁਫ਼ਤ ਜਾਂਚ ਵੀ ਕੀਤੀ ਜਾਵੇਗੀ। ਇਸ ਪ੍ਰਰੋਗਰਾਮ ਵਿਚ ਹਾਜ਼ਰੀ ਕੇਵਲ ਪਾਸ ਦੇ ਰਾਹੀਂ ਹੋਵੇਗੀ।