ਜੇਐੱਨਐੱਨ, ਜਲੰਧਰ : ਕਰਤਾਰਪੁਰ ਪੁਲਿਸ ਥਾਣੇ 'ਚ ਤਾਇਨਾਤ ਸਬ ਇੰਸਪੈਕਟਰ ਲਖਬੀਰ ਸਿੰਘ ਦੀ ਸੜਕ ਹਾਦਸੇ 'ਚ ਮੌਤ ਦਾ ਸਮਾਚਾਰ ਹੈ। ਥਾਣਾ ਪ੍ਰਭਾਰੀ ਪੁਸ਼ਪਬਾਲੀ ਨੇ ਦੱਸਿਆ ਕਿ ਰਾਤ ਕਰੀਬ 10.30 ਵਜੇ ਇੰਸਪੈਕਟਰ ਲਖਬੀਰ ਸਿੰਘ ਆਪਣੀ ਸਵਿਫਟ ਕਾਰ 'ਚ ਪੁਲਿਸ ਥਾਣੇ ਤੋਂ ਪੀਏਪੀ ਜਲੰਧਰ ਆਪਣੇ ਰਿਹਾਇਸ਼ 'ਤੇ ਜਾ ਰਹੇ ਸਨ। ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇੰਸਪੈਕਟਰ ਲਖਬੀਰ ਮੂਲ ਰੂਪ ਤੋਂ ਗੁਰਦਾਸਪੁਰ ਦੇ ਰਹਿਣ ਵਾਲੇ ਸਨ।

ਲਖਬੀਰ ਸਿੰਘ ਕਾਫੀ ਮਿਹਨਤ ਕਰ ਕਾਂਸਟੇਬਲ ਤੋਂ ਇੰਸਪੈਕਟਰ ਰੈਂਕ ਤਕ ਪਹੁੰਚੇ ਸਨ। ਸਾਲ 2017 'ਚ ਸੇਵਾਵਾਂ ਲਈ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਉਨ੍ਹਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਸੀ। ਜਲੰਧਰ ਤੋਂ ਇਲਾਵਾ ਉਹ ਫਗਵਾੜਾ ਜ਼ਿਲ੍ਹੇ ਦੇ ਕਈ ਥਾਣਿਆਂ 'ਚ ਐੱਸਐੱਚਓ ਦੇ ਅਹੁਦੇ 'ਤੇ ਸੇਵਾਵਾਂ ਦੇ ਚੁੱਕੇ ਹਨ। ਲਖਬੀਰ ਸਿੰਘ ਸਾਲ 1987 'ਚ ਬਤੌਰ ਕਾਂਸਟੇਬਲ ਪੰਜਾਬ ਪੁਲਿਸ 'ਚ ਭਰਤੀ ਹੋਏ ਸਨ ਤੇ ਜਲੰਧਰ ਕਈ ਥਾਣਿਆਂ 'ਚ ਬਤੌਰ ਮੁੰਸ਼ੀ ਦੀ ਵੀ ਸੇਵਾਵਾਂ ਦਿੱਤੀਆਂ ਸਨ। ਮਿਹਨਤ ਤੇ ਲਗਨ ਕਾਰਨ ਇਨ੍ਹਾਂ ਨੂੰ ਲਗਾਤਾਰ ਪ੍ਰੋਮਸ਼ਨ ਮਿਲਦੀ ਰਹੀ। ਸਾਲ 2014 'ਚ ਡੀਜੀਪੀ ਨੇ ਲਖਬੀਰ ਸਿੰਘ ਨੂੰ ਬਹਾਦੁਰੀ ਲਈ ਡਿਸਕ ਦੇ ਕੇ ਸਨਮਾਨਿਤ ਕੀਤਾ ਸੀ।

Posted By: Amita Verma