ਮਦਨ ਭਾਰਦਵਾਜ, ਜਲੰਧਰ

ਅੰਮਿ੍ਤਸਰ ਤੋਂ ਜਲਪਾਈਗੁੜੀ ਜਾਣ ਵਾਲੀ ਕਰਮਭੂਮੀ ਐਕਸਪ੍ਰਰੈੱਸ ਦੇ 3 ਡੱਬਿਆਂ ਦੀ ਬ੍ਰੇਕ ਜਾਮ ਹੋਣ ਕਾਰਨ ਗੱਡੀ ਦੋਮੋਰੀਆ ਪੁਲ ਨੇੜੇ ਖੜ੍ਹੀ ਹੋਈ, ਜਿਸ ਦੀ ਸੂਚਨਾ ਗਾਰਡ ਨੇ ਤੁਰੰਤ ਕੰਟਰੋਲ ਨੂੰ ਦਿੱਤੀ ਤੇ ਇਸ ਤੋਂ ਬਾਅਦ ਆਰਪੀਐੱਫ ਤੇ ਤਕਨੀਕੀ ਸਟਾਫ ਮੌਕੇ 'ਤੇ ਆਇਆ ਤੇ ਉਸ ਨੇ ਜਾਮ ਬ੍ਰੇਕਾਂ ਨੂੰ ਖੋਲਿ੍ਹਆ ਤੇ ਰੇਲਗੱਡੀ ਨੂੰ ਪਲੇਟਫਾਰਮ-2 'ਤੇ ਲਿਆਂਦਾ। ਜਦੋਂ ਗੱਡੀ ਆਊਟਰ 'ਤੇ ਖੜ੍ਹੀ ਸੀ ਤੇ 20 ਮਿੰਟ ਤਕ ਸਟੇਸ਼ਨ 'ਤੇ ਰੇਲਗੱਡੀ ਦੇ ਆਉਣ ਦੀ ਅਨਾਉਂਸਮੈਂਟ ਹੁੰਦੀ ਰਹੀ, ਜਦੋਂ ਯਾਤਰੀਆਂ ਨੂੰ ਪਤਾ ਲੱਗਾ ਕਿ ਰੇਲਗੱਡੀ ਦੀ ਬ੍ਰੇਕ ਜਾਮ ਹੋ ਗਈ ਹੈ ਤਾਂ ਉਹ ਆਊਟਰ 'ਤੇ ਜਾ ਕੇ ਰੇਲਗੱਡੀ 'ਤੇ ਸਵਾਰ ਹੋਣ ਲੱਗ ਪਏ। ਇਸ ਦੌਰਾਨ ਆਰਪੀਐੱਫ ਨੇ ਸਟੇਸ਼ਨ 'ਤੇ ਜਾਣ ਲਈ ਰੇਲਗੱਡੀ ਨੂੰ ਰਵਾਨਾ ਕੀਤਾ।

-----

-ਰੇਲਗੱਡੀ ਦੀ ਚੇਨ ਖਿੱਚਣ ਕਾਰਨ ਬ੍ਰੇਕ ਹੋਏ ਜਾਮ : ਸਟੇਸ਼ਨ ਸੁਪਰਡੈਂਟ

ਇਸ ਦੌਰਾਨ ਸਟੇਸ਼ਨ ਸੁਪਰਡੈਂਟ ਆਰਕੇ ਬਹਿਲ ਨੇ ਰੇਲਗੱਡੀ ਦੀਆਂ ਬ੍ਰੇਕਾਂ ਜਾਮ ਹੋਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਗਾਰਡ ਦੇ ਡੱਬੇ ਦੇ ਨਾਲ ਵਾਲੇ 3 ਡੱਬਿਆਂ ਦੀ ਬ੍ਰੇਕ ਜਾਮ ਹੋਣ ਕਾਰਨ ਰੇਲਗੱਡੀ ਆਊਟਰ 'ਤੇ ਰੁਕ ਗਈ ਸੀ ਅਤੇ ਗਾਰਡ ਵੱਲੋਂ ਕੰਟਰੋਲ ਅਤੇ ਉਨ੍ਹਾਂ ਨੂੰ ਸੂਚਨਾ ਦੇਣ ਤੋਂ ਬਾਅਦ ਉਹ ਤਕਨੀਕੀ ਸਟਾਫ ਨਾਲ ਲੈ ਕੇ ਮੌਕੇ 'ਤੇ ਗਏ ਅਤੇ ਲਗਪਗ 20 ਮਿੰਟ 'ਚ ਬ੍ਰੇਕਾਂ ਖੋਲ ਕੇ ਰੇਲਗੱਡੀ ਨੂੰ ਸਟੇਸ਼ਨ ਲਈ ਰਵਾਨਾ ਕੀਤਾ।

-----

-ਚੇਨ ਖਿੱਚਣ ਵਾਲੇ ਦਾ ਪਤਾ ਨਹੀਂ ਲੱਗਾ : ਵਰਮਾ

ਇਸ ਦੌਰਾਨ ਆਰਪੀਐੱਫ (ਰੇਲਵੇ ਪ੍ਰਰੋਟੈਕਸ਼ਨ ਫੋਰਸ) ਦੇ ਐੱਸਐੱਚਓ ਪੀਕੇ ਵਰਮਾ ਅਨੁਸਾਰ ਇਕ ਡੱਬੇ ਦੀ ਚੇਨ ਖਿੱਚਣ 'ਤੇ ਉਸ ਦੀ ਹੀ ਬ੍ਰੇਕ ਲੱਗਦੀ ਹੈ ਅਤੇ 3 ਡੱਬਿਆਂ ਦੀ ਇਕੱਠੀ ਬ੍ਰੇਕ ਕਿਵੇਂ ਜਾਮ ਹੋ ਗਈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਇਕ ਕਮੇਟੀ ਬਣਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਯਾਤਰੀਆਂ ਤੋਂ ਪੁੱਛਗਿੱਛ ਕਰਨ 'ਤੇ ਚੇਨ ਖਿੱਚਣ ਵਾਲੇ ਦਾ ਪਤਾ ਨਹੀਂ ਲੱਗ ਸਕਿਆ।

-----

-ਯਾਤਰੀ ਹੋਏ ਪਰੇਸ਼ਾਨ

ਇਸ ਦੌਰਾਨ ਰੇਲਗੱਡੀ ਦੀਆਂ ਬ੍ਰੇਕਾਂ ਜਾਮ ਹੋਣ ਕਾਰਨ ਰੇਲਵੇ ਸਟੇਸ਼ਨ 'ਤੇ ਰੇਲਗੱਡੀ ਦੀ ਉਡੀਕ ਕਰ ਰਹੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਕ ਤਾਂ ਰੇਲਗੱਡੀ 20 ਮਿੰਟ ਆਊਟਰ 'ਤੇ ਖੜ੍ਹੀ ਰਹੀ ਅਤੇ ਇਸ ਤੋਂ ਬਾਅਦ ਅੱਧਾ ਘੰਟਾ ਦੀ ਦੇਰੀ ਨਾਲ ਸਟੇਸ਼ਨ 'ਤੇ ਪੁੱਜੀ। ਇਸ ਦੌਰਾਨ ਅੰਮਿ੍ਤਸਰ ਤੋਂ ਆਉਣ ਵਾਲੀ ਕੋਈ ਵੀ ਰੇਲਗੱਡੀ ਪ੍ਰਭਾਵਿਤ ਨਹੀਂ ਹੋਈ ਤੇ ਕਰਮਭੂਮੀ ਐਕਸਪ੍ਰਰੈੱਸ ਨੂੰ ਜਲੰਧਰ ਤੋਂ ਰਵਾਨਾ ਕਰ ਦਿੱਤਾ ਗਿਆ।