ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ : ਕਪੂਰ ਪਿੰਡ 'ਚ ਦਰਬਾਰ ਬਾਬਾ ਮੀਆਂ ਰਾਣਾ ਵਿਖੇ ਸਾਲਾਨਾ ਜੋੜ ਮੇਲਾ ਸਮੂਹ ਸੰਗਤ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਉਤਸ਼ਾਹ ਤੇ ਧੂਮਧਾਮ ਨਾਲ ਸੰਗਤ ਵੱਲੋਂ ਮਨਾਇਆ ਗਿਆ। ਇਸ ਜੋੜ ਮੇਲੇ ਦੇ ਸਬੰਧ ਵਿਚ ਪਹਿਲਾਂ ਝੰਡਾ ਚੜ੍ਹਾਉਣ, ਚਾਦਰ ਅਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਸਮੂਹ ਸੰਗਤ ਵੱਲੋਂ ਅਦਾ ਕੀਤੀ ਗਈ। ਉਪਰੰਤ ਮੁਸਕਾਨ ਐਂਡ ਪਾਰਟੀ ਵੱਲੋਂ ਨਕਲਾਂ ਦਾ ਪੋ੍ਗਰਾਮ ਪੇਸ਼ ਕੀਤਾ ਗਿਆ। ਇਸ ਜੋੜ ਮੇਲੇ ਨੂੰ ਕਾਮਯਾਬ ਕਰਨ ਲਈ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਪ੍ਰਸਿੱਧ ਗਾਇਕ ਅਤੇ ਐਕਰ ਸੁਰਿੰਦਰ ਸਿਆਣ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੰਗਤ ਲਈ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਜੋੜ ਮੇਲੇ ਮੌਕੇ ਪੁੱਜੇ ਪੰਚ ਅਸ਼ੋਕ ਕੁਮਾਰ ਸਰਪੰਚ ਪਤੀ ਕਪੂਰ ਪਿੰਡ, ਸਾਬਕਾ ਸਰਪੰਚ ਚਮਨ ਲਾਲ ਦਾ ਵੀ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਦਰਸ਼ਨ ਰਾਮ ਸਿਆਣ ਕਪੂਰ ਪਿੰਡ, ਮੀਤ ਪਿਆਰਾ ਲਾਲ ਨਾਰੰਗਪੁਰ, ਨਿਰਮਲ ਦਾਸ ਨਾਰੰਗਪੁਰ, ਸੁਰਜੀਤ ਸਿੰਘ ਸਾਬਕਾ ਸਰਪੰਚ ਨਰੰਗਪੁਰ, ਸਾਬਕਾ ਸਰਪੰਚ ਚਮਨ ਲਾਲ ਕਪੂਰ ਪਿੰਡ, ਹਰੀ ਰਾਮ, ਮਨਜਿੰਦਰ ਸਿਆਣ, ਜੋਨੀ ਸਿਆਣ, ਵਿਕਰਮਜੀਤ, ਕੇਵਲ ਕ੍ਰਿਸ਼ਨ, ਕਾਲਾ, ਹਰਪਾਲ ਬਿੱਟੂ ਨੰਬਰਦਾਰ, ਹਰੀ ਲਾਲ, ਅਵਤਾਰ ਬਿਲਗਾ, ਗਗਨਦੀਪ ਬਿਲਗਾ, ਸੰਦੀਪ ਢਹਿਪਈ, ਨਰਿੰਦਰ ਬਿਲਗਾ, ਸੋਨੂੰ ਸਿਆਣ, ਹੰਸ ਰਾਜ ਬਿਲਗਾ, ਵਰਿੰਦਰ ਅਤੇ ਸਰਪੰਚ ਲੋਹਗੜ੍ਹ, ਦਵਿੰਦਰ ਕੁਮਾਰ, ਓਮ ਪ੍ਰਕਾਸ਼, ਪਿ੍ਰਤਪਾਲ, ਕਮਲਜੀਤ ਰੌਕੀ, ਰਛਪਿੰਦਰ, ਰਿਸ਼ੀ, ਪ੍ਰਸ਼ਾਤ, ਮੁਲਖ ਰਾਜ, ਬਿੱਟੂ, ਅਸ਼ੋਕ ਲਾਲ, ਸੁਖਦੇਵ ਬੱਗਾ ਤੇ ਸੋਨੀ ਸਈਪੁਰ ਆਦਿ ਹਾਜ਼ਰ ਸਨ।