ਲਵਦੀਪ ਬੈਂਸ, ਪਤਾਰਾ/ਜਲੰਧਰ ਕੈਂਟ : ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਏ 12ਵੀਂ ਜਮਾਤ ਦੇ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰ ਪਿੰਡ ਦੇ ਵਿਦਿਆਰਥੀਆਂ ਦਾ ਪ੍ਰਦਸ਼ਨ ਸ਼ਾਨਦਾਰ ਰਿਹਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰ੍ਸੀਪਲ ਲਵਲੀਨ ਕੌਰ ਨੇ ਦੱਸਿਆ ਕਿ ਸਕੂਲ ਦੇ 12ਵੀਂ ਦੇ ਵਿਦਿਆਰਥੀਆਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਅਤੇ ਪਹਿਲੇ ਤਿੰਨ ਸਥਾਨਾਂ 'ਤੇ ਲੜਕੀਆਂ ਕਾਬਜ਼ ਰਹੀਆਂ। ਉਨ੍ਹਾਂ ਦੱਸਿਆ ਕਿ ਨਤੀਜਿਆਂ 'ਚ ਵਿਦਿਆਰਥਣ ਰਿਤਿਕਾ 436 (87%) ਅੰਕਾਂ ਨਾਲ ਪਹਿਲੇ ਸਥਾਨ, ਚੰਤਨਪ੍ਰਰੀਤ ਕੌਰ 419 (84%) ਅੰਕਾਂ ਨਾਲ ਦੂਜੇ ਸਥਾਨ ਅਤੇ ਨੀਤੂ ਰਾਣੀ 413 (83%) ਅੰਕਾਂ ਨਾਲ ਤੀਜੇ ਸਥਾਨ 'ਤੇ ਕਾਬਜ਼ ਰਹੀਆਂ। ਇਸ ਦੌਰਾਨ ਲੈਕਚਰਾਰ ਨੇਕ ਚੰਦ, ਪੰਜਾਬੀ ਮਾਸਟਰ ਰਾਜੇਸ਼ ਕੁਮਾਰ, ਲੈਕਚਰਾਰ ਓਮੇਸ਼ਵਰ ਨਾਰਾਇਣ, ਕੰਪਿਊਟਰ ਟੀਚਰ ਰਬਿੰਦਰ ਕੁਮਾਰ, ਲੈਕਚਰਾਰ ਰਜਨੀ ਜੇਠੀ, ਮੈਡਮ ਵੰਦਨਾ ਅਤੇ ਨੀਤੂ ਸ਼ਰਮਾ ਨੇ ਵਿਦਿਆਰਥੀਆਂ ਨੂੰ ਚੰਗੇ ਪ੍ਰਦਰਸ਼ਨ 'ਤੇ ਮੁਬਾਰਕਬਾਦ ਦਿੰਦਿਆਂ ਸੁਨਿਹਰੀ ਭਵਿੱਖ ਦਾ ਕਾਮਨਾ ਕੀਤੀ।