ਜੇਐੱਨਐੱਨ, ਜਲੰਧਰ : ਜ਼ਿਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਜਲੰਧਰ ਜੂਡੋ ਚੈਂਪੀਅਨਸ਼ਿਪ ਸਬ-ਜੂਨੀਅਰ ਤੇ ਜੂਨੀਅਰ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ 'ਚ ਕਰਵਾਏ ਗਏ। ਚੈਂਪੀਅਨਸ਼ਿਪ ਦਾ ਉਦਘਾਟਨ ਕਰਦੇ ਹੋਏ ਐੱਸਡੀਐੱਮ ਡਾ. ਸੰਜੀਵ ਸ਼ਰਮਾ, ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਤੇ ਉਪ-ਪ੍ਰਧਾਨ ਚਰਨਪਾਲ ਸਿੰਘ ਨੇ ਖ਼ਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਸਬ ਜੂਨੀਅਰ (ਲੜਕੇ) 30 ਕਿਲੋ ਭਾਰ ਵਰਗ 'ਚ ਅਦਿੱਤਿਆ ਨੇ ਪਹਿਲਾ, ਕਾਰਤਿਕ ਨੇ ਦੂਜਾ ਤੇ ਜਸਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ 23 ਕਿਲੋ ਭਾਰ ਵਰਗ 'ਚ ਮਿਨਾਲ ਨੇ ਪਹਿਲਾ ਸਥਾਨ, ਜੈਸਮੀਨ ਨੇ ਦੂਜਾ ਤੇ ਅਰਸ਼ਦੀਪ ਨੇ ਤੀਜਾ ਸਥਾਨ ਅਤੇ 28 ਕਿਲੋ 'ਚ ਮਨੀ ਨੇ ਪਹਿਲਾ, ਏਕਤਾ ਨੇ ਦੂਜਾ ਤੇ ਆਦਿਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕੌਮਾਂਤਰੀ ਕੋਚ ਸੁਰਿੰਦਰ ਕੁਮਾਰ, ਅਸ਼ਵਨੀ ਸ਼ਰਮਾ, ਡੇਵਿਡ, ਸੀਮਾ ਸ਼ਰਮਾ, ਸੁਸ਼ੀਲ ਕੁਮਾਰ, ਮੀਨਾਕਸ਼ੀ, ਅਮਿਤਾ, ਪਰਮਿੰਦਰ ਸਿੰਘ, ਨਿਰਮਲ ਸਿੰਘ, ਪਰਮਿੰਦਰ ਕਟਾਰੀਆ ਆਦਿ ਮੌਜੂਦ ਸਨ।