ਅਵਤਾਰ ਰਾਣਾ, ਮੱਲ੍ਹੀਆਂ ਕਲਾਂ : ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਉਨ੍ਹਾਂ ਦੀ ਯਾਦ 'ਚ ਸਾਲਾਨਾ ਜੋੜ ਮੇਲੇ ਮਨਾਏ ਜਾਂਦੇ ਹਨ। ਇਸੇ ਤਰ੍ਹਾਂ ਨੇੜਲੇ ਪਿੰਡ ਰਾਂਗੜਾਂ ਵਿਖੇ ਪੀਰ ਬਾਬਾ ਘੋੜੇ ਵਾਲਾ ਦੀ ਯਾਦ ਨੂੰ ਸਮਰਪਿਤ 13 ਵਾਂ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋ ਪ੍ਰਧਾਨ ਮੰਗਾ ਬਾਸੀ, ਮੀਤ ਪ੍ਰਧਾਨ ਅਮਰਜੀਤ ਨਾਹਰ, ਖਜ਼ਾਨਚੀ ਬਲਰਾਜ ਸਿੰਘ, ਸੈਕਟਰੀ ਬੁੱਧਾ ਨਾਹਰ ਤੇ ਯੁੱਧਵੀਰ ਸਿੰਘ ਦੀ ਅਗਵਾਈ ਹੇਠ ਐੱਨਆਰਆਈ ਵੀਰਾਂ, ਨਗਰ ਪੰਚਾਇਤ, ਸਪੋਰਟਸ ਕਲੱਬ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਇਆ ਗਿਆ। ਪ੍ਰਬੰਧਕਾਂ ਵੱਲੋਂ ਸਵੇਰੇ ਦਰਬਾਰ ਤੇ ਝੰਡਾ ਚੜ੍ਹਾਉਣ ਦੀ ਰਸਮ ਤੋਂ ਬਾਅਦ ਸੱਭਿਆਚਾਰਕ ਪ੍ਰਰੋਗਰਾਮ ਕੀਤਾ ਗਿਆ, ਜਿਸ 'ਚ ਪੁੱਜੇ ਗਾਇਕਾਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ।

ਇਸ ਮੌਕੇ ਦੋਆਬੇ ਦੇ ਉੱਭਰਦੇ ਗਾਇਕ ਮਿੰਟੂ ਹੇਅਰ, ਲਾਲ ਅਠੌਲੀ ਵਾਲਾ ਗੀਤਕਾਰ, ਨਿਸ਼ਾਨ ਉੱਚੇ ਵਾਲਾ,ਨਵਨੀਤ ਗਿੱਲ, ਸ਼ਹਿਬਾਜ ਅਲੀ ਖਾਂ ਤੇ ਪ੍ਰਸਿੱਧ ਦੋਗਾਣਾ ਜੋੜੀ ਸੋਨੂੰ ਸਿੰਘ ਤੇ ਮਿਸ ਕਿਰਨ ਬੇਦੀ ਨੇ ਆਪਣੇ ਅੰਦਾਜ਼ ਰਾਹੀਂ ਰਮਜ਼ਾਨ ਅਲੀ ਦੇ ਮਿਊਜ਼ਿਕ 'ਚ ਦਰਸ਼ਕਾਂ ਦਾ ਮਨੋਰੰਜਨ ਕੀਤਾ। ਮੰਚ ਸੰਚਾਲਨ ਸਿੱਧੂ ਸਿੱਧਵਾਂ ਵਾਲੇ ਵੱਲੋਂ ਸ਼ਾਇਰੀ ਅੰਦਾਜ਼ ਨਾਲ ਕੀਤਾ ਗਿਆ। ਇਸ ਮੌਕੇ ਤੇ ਸਾਈਂ ਮੰਗਤ ਰਾਏ ਨੇ ਵੀ ਹਾਜ਼ਰੀ ਲਾਈ। ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।

ਇਸ ਮੌਕੇ ਗੁਰਵਿੰਦਰ ਨਾਹਰ, ਚਰਨਜੀਤ ਸਿੱਧੂ, ਸਵਰਨ ਸਿੰਘ ਬਾਸੀ, ਸੰਤੋਖ ਸਿੰਘ ਯੂਕੇ, ਰੇਸ਼ਮ ਸਿੰਘ ਯੂਕੇ, ਕੁਲਵਿੰਦਰ ਸਿੰਘ ਯੂਕੇ, ਸੁਖਵਿੰਦਰ ਸਿੰਘ ਕੈਨੇਡਾ, ਤੀਰਥ ਸਿੰਘ ਨਾਹਰ, ਮਿੰਟੂ ਹੇਅਰ, ਅਜੀਤ ਸਿੰਘ ਰਾਣਾ, ਸਰਪੰਚ ਸੁਖਵਿੰਦਰ ਸਿੰਘ, ਹਰੀ ਸਿੰਘ ਸਿੱਧੂ, ਦੀਪਾ ਯੂਕੇ, ਗੁਰਪ੍ਰਰੀਤ ਸਿੰਘ ਨੰਬਰਦਾਰ, ਮੀਕਾ ਯੂਏਈ, ਮਨੋਹਰ ਬੈਂਸ ਤੇ ਹੋਰ ਪਤਵੰਤਿਆਂ ਵੱਲੋਂ ਮੇਲੇ ਲਈ ਸਹਿਯੋਗ ਦਿੱਤਾ ਗਿਆ। ਉਪਰੰਤ ਅਮਰਜੀਤ ਨਾਹਰ ਨੇ ਮੇਲੇ ਲਈ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।