ਸੰਵਾਦ ਸਹਿਯੋਗੀ, ਜਲੰਧਰ : ਫਿਜੀਓਥਰੈਪਿਸਟ ਤੋਂ ਲੁਟੇਰਾ ਬਣੇ ਸੁਰਿੰਦਰ ਸਿੰਘ ਤੇ ਉਸ ਦੇ ਸਾਥੀ ਸੋਫਾ ਬਣਾਉਣ ਵਾਲੇ ਕਾਰੀਗਰ ਰਮੇਸ਼ ਕੁਮਾਰ ਦੇ ਜੇਲ੍ਹ 'ਚ ਬੈਠੇ ਸਾਥੀ ਜੋਬਨਪ੍ਰਰੀਤ ਸਿੰਘ ਨੂੰ ਥਾਣਾ ਡਵੀਜ਼ਨ ਨੰ. 1 ਦੀ ਪੁਲਿਸ ਪ੍ਰਰੋਡਕਸ਼ਨ ਵਾਰੰਟ 'ਤੇ ਲਿਆਈ ਹੈ। ਉਸ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜੋਬਨਪ੍ਰਰੀਤ ਨੇ ਮੁੱਖ ਮੁਲਜ਼ਮ ਸੁਰਿੰਦਰ ਨਾਲ ਰਲ ਕੇ ਪੈਟਰੋਲ ਪੰਪ ਦੇ ਮੈਨੇਜਰ ਵਿਨੋਦ ਨਾਲ ਪਹਿਲਾਂ ਵੀ ਲੁੱਟ ਦਾ ਯਤਨ ਕੀਤਾ ਸੀ ਪਰ ਸਫਲ ਨਹੀਂ ਹੋ ਸਕੇ। ਬਾਅਦ 'ਚ ਜੋਬਨਪ੍ਰਰੀਤ ਸਿੰਘ ਚੋਰੀ ਦੇ ਇਕ ਕੇਸ 'ਚ ਗਿ੍ਫ਼ਤਾਰ ਕੀਤਾ ਗਿਆ ਤੇ ਜੇਲ੍ਹ ਭੇਜ ਦਿੱਤਾ ਗਿਆ। ਸੁਰਿੰਦਰ ਨੇ ਰਮੇਸ਼ ਨਾਲ ਰਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਇਸ ਮਾਮਲੇ 'ਚ ਕਰੀਬ ਦੋ ਲੱਖ ਰੁਪਏ ਬਰਾਮਦ ਕਰ ਚੁੱਕੀ ਹੈ ਤੇ ਬਾਕੀ ਬਰਾਮਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਏਸੀਪੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸੁਰਿੰਦਰ ਨਸ਼ੇ ਦੀ ਪੂਰਤੀ ਲਈ ਅਪਰਾਧ ਦੇ ਰਾਹ 'ਤੇ ਤੁਰਿਆ ਸੀ। ਉਸ ਨੇ ਆਪਣੀ ਜੋਬਨਪ੍ਰਰੀਤ ਸਿੰਘ ਨਾਲ ਰਲ ਕੇ ਪੈਟਰੋਲ ਪੰਪ ਦੇ ਮੈਨੇਜਰ ਵਿਨੋਦ ਨੂੰ ਪਹਿਲਾਂ ਵੀ ਲੁੱਟਣ ਦਾ ਯਤਨ ਕੀਤਾ ਸੀ। ਜੋਬਨਪ੍ਰਰੀਤ ਸਿੰਘ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਲੁੱਟ ਦੀਆਂ ਹੋਰ ਵਾਰਦਾਤਾਂ ਵੀ ਹੱਲ ਹੋਣ ਦੀ ਸੰਭਾਵਨਾ ਹੈ।