ਮਦਨ ਭਾਰਦਵਾਜ, ਜਲੰਧਰ : ਨਗਰ ਨਿਗਮ ਨੇ ਸ਼ਹਿਰ ਵਿਚ ਸ਼ੁਕਰਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ 4 ਦੁਕਾਨਾਂ ਢਾਹ ਦਿੱਤੀਆਂ, ਜਦੋਂਕਿ ਲਗਪਗ ਡੇਢ ਦਰਜਨ ਦੁਕਾਨਾਂ ਸੀਲ ਕਰ ਦਿੱਤੀਆਂ। ਸੀਲ ਕੀਤੀਆਂ ਦੁਕਾਨਾਂ 'ਚ ਉਹ ਦੁਕਾਨ ਵੀ ਸ਼ਾਮਿਲ ਹੈ, ਜਿਸ ਦਾ ਕਾਂਗਰਸੀ ਆਗੂ ਤੇ ਕੌਂਸਲਰ ਪਤੀ ਲਾਡਾ ਨੇ ਵਿਰੋਧ ਕੀਤਾ ਸੀ। ਨਗਰ ਨਿਗਮ ਦੀ ਬਿਲਡਿੰਗ ਬਰਾਂਚ ਨੇ ਉਕਤ ਕਾਰਵਾਈ ਉਦੋਂ ਕੀਤੀ, ਜਦੋਂ ਲੋਕ ਤੜਕੇ ਆਪਣੇ ਘਰਾਂ 'ਚ ਰਜਾਈਆਂ ਲੈ ਕੇ ਸੁੱਤੇ ਪਏ ਸਨ। ਨਗਰ ਨਿਗਮ ਦੀ ਟੀਮ ਨੇ ਡਿਚ ਮਸ਼ੀਨਾਂ ਤੇ ਪੁਲਿਸ ਫੋਰਸ ਨਾਲ ਪਹਿਲਾਂ ਉਪਕਾਰ ਨਗਰ ਵਿਖੇ ਨਾਜਾਇਜ਼ ਤੌਰ 'ਤੇ ਉਸਾਰੀਆਂ ਗਈਆਂ ਦੁਕਾਨਾਂ ਢਾਹੀਆਂ। ਇਹ ਕਾਰਵਾਈ ਇੰਸਪੈਕਟਰ ਨਿਰਮਲਜੀਤ ਵਰਮਾ ਤੇ ਪੂਜਾ ਮਾਨ ਨੇ ਡਿਚ ਮਸ਼ੀਨ ਚਲਵਾ ਕੇ ਕੀਤੀ। ਇਸ ਮੌਕੇ ਨਿਗਮ ਦੀ ਪੁਲਿਸ ਫੋਰਸ ਵੀ ਮੌਜੂਦ ਸੀ। ਪੂਜਾ ਮਾਨ ਅਨੁਸਾਰ ਉਕਤ ਦੁਕਾਨਾਂ ਨੂੰ ਨਾਜਾਇਜ਼ ਉਸਾਰੀ ਰੋਕਣ ਲਈ ਬਕਾਇਦਾ ਨੋਟਿਸ ਵੀ ਜਾਰੀ ਕੀਤੇ ਸਨ ਪਰ ਮਾਲਕ ਨੇ ਦੁਕਾਨਾਂ ਬਣਾ ਦਿੱਤੀਆਂ।

————————————————————

ਵੱਖ-ਵੱਖ ਥਾਵਾਂ 'ਤੇ ਹੋਈ ਸੀਿਲੰਗ

ਇਸੇ ਤਰ੍ਹਾਂ ਇੰਸਪੈਕਟਰ ਰੁਪਿੰਦਰ ਸਿੰਘ ਟਿਵਾਣਾ ਦੀ ਅਗਵਾਈ ਵਿਚ ਬਿਲਡਿੰਗ ਬਰਾਂਚ ਦੀ ਟੀਮ ਨੇ 66 ਫੁਟੀ ਰੋਡ 'ਤੇ ਇਕ ਸੈਲੂਨ, ਪਲਾਟੂਨ ਪੀਜ਼ਾ ਤੇ ਇਕ ਵੱਡਾ ਹਾਲ ਸੀਲ ਕਰ ਦਿੱਤਾ। ਟਿਵਾਣਾ ਅਨੁਸਾਰ ਉਕਤ ਦੁਕਾਨਦਾਰਾਂ ਨੇ ਪਾਸ ਨਕਸ਼ਿਆਂ ਦੀ ਉਲੰਘਣਾ ਕੀਤੀ ਹੋਈ ਸੀ ਤੇ ਨੋਟਿਸ ਜਾਰੀ ਕਰਨ ਦੇ ਬਾਵਜੂਦ ਉਨ੍ਹਾਂ ਨੇ ਉਲੰਘਣਾ ਨੂੰ ਠੀਕ ਨਹੀਂ ਕੀਤਾ, ਜਿਸ ਕਾਰਨ ਉਕਤ ਦੁਕਾਨਾਂ ਨੂੰ ਸਵੇਰੇ ਤੜਕੇ ਸੀਲ ਕਰ ਦਿੱਤਾ। ਇਸ ਤੋਂ ਇਲਾਵਾ ਜੇਪੀ ਨਗਰ ਵਿਚ ਜਿੱਥੇ ਵੀਰਵਾਰ ਨੂੰ ਦੁਕਾਨਾਂ ਸੀਲ ਨੂੰ ਲੈ ਕੇ ਕਾਂਗਰਸੀ ਆਗੂ ਲਾਡਾ ਨੇ ਸਖ਼ਤ ਵਿਰੋਧ ਕੀਤਾ ਸੀ ਤੇ ਨਿਗਮ ਟੀਮ ਨਾਲ ਬਹਿਸ ਵੀ ਕੀਤੀ ਸੀ, ਉਸ ਨੂੰ ਸ਼ਨਿਚਵਾਰ ਇੰਸਪੈਕਟਰ ਅਜੀਤ ਸ਼ਰਮਾ ਦੀ ਅਗਵਾਈ ਵਿਚ ਗਈ ਟੀਮ ਨੇ ਸਵੇਰੇ ਸੀਲ ਕਰ ਦਿੱਤਾ। ਇਹ ਰੈਡੀਮੇਡ ਕਪੜਿਆਂ ਦੀ ਦੁਕਾਨਾਂ ਸੀ। ਇਸ ਤੋਂ ਇਲਾਵਾ ਬਸਤੀ ਅੱਡਾ ਵਿਖੇ ਏਬੀ ਮਾਰਕੀਟ ਦੇ ਪਿਛੇ ਬਣੀਆਂ 8 ਦੁਕਾਨਾਂ ਸੀਲ ਕੀਤੀਆਂ ਜਿਹੜੀਆਂ ਕਿ 4 ੳੱੁਪਰ ਤੇ 4 ਹੇਠਾਂ ਬਣੀਆਂ ਹੋਈਆਂ ਸਨ। ਇਸ ਤੋਂ ਇਲਾਵਾ ਅੰਮਿ੫ਤਸਰ ਬਾਈਪਾਸ 'ਤੇ ਵੀ ਬਣੀਆਂ ਦੁਕਾਨਾਂ ਸੀਲ ਕੀਤੀਆਂ ਗਈਆਂ ਜਿਨ੍ਹਾਂ ਵਿਚ ਮਹੇਸ਼ਵਰੀ ਉਦਯੋਗ ਦੀ ਬਿਲਡਿੰਗ ਵੀ ਸ਼ਾਮਿਲ ਹੈ।