ਅਮਰਜੀਤ ਸਿੰਘ, ਜੰਡੂ ਸਿੰਘਾ : ਰੋਟਰੈਕਟ ਕਲੱਬ ਆਦਮਪੁਰ ਦੁਆਬਾ ਦੇ ਸਮੂਹ ਮੈਂਬਰਾਂ ਨੇ ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਡਿਆਣਾ ਦੇ ਸਮੂਹ ਮਰੀਜ਼ਾਂ ਦੀ ਸੇਵਾ ਹਿੱਤ ਫੋਲਡਿੰਗ ਬੈੱਡ, ਕੰਬਲ ਤੇ ਖਾਣ ਪੀਣ ਦੀਆਂ ਵਸਤਾਂ ਭੇਟ ਕੀਤੀਆਂ। ਇਸ ਮੌਕੇ ਪ੍ਰਧਾਨ ਸਾਹਿਲ ਆਵਲ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ 2011 ਵਿਚ ਸਮਾਜ ਸੇਵਾ ਦੇ ਕੰਮਾਂ ਨੂੰ ਮੁੱਖ ਰੱਖਦਿਆਂ ਸ਼ੁਰੂ ਕੀਤੀ ਗਈ ਸੀ। ਆਸ਼ਰਮ ਦੇ ਮਰੀਜ਼ਾਂ ਦੀ ਹਰ ਇਕ ਵਿਆਕਤੀ ਨੂੰ ਮਦਦ ਕਰਨੀ ਚਾਹੀਦੀ ਹੈ। ਅੱਜ ਮਰੀਜ਼ਾਂ ਲਈ ਇਹ ਸਾਮਾਨ ਭੇਟ ਕਰਨ ਲਈ ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਤੇ ਸਮੂਹ ਸਟਾਫ ਵਲੋਂ ਰੋਟਰੈਕਟ ਕਲੱਬ ਆਦਮਪੁਰ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਕਰਮਜੀਤ ਸਿੰਘ ਵਿੱਕੀ, ਹਰਪ੍ਰਰੀਤ ਸਿੰਘ, ਸੋਨੂੰ, ਡਾ. ਚਰਨਜੀਤ ਜੱਸਲ, ਪਰਵੇਜ਼ ਮਸੀਹ ਤੋਂ ਇਲਾਵਾ ਕਲੱਬ ਦੇ ਚੇਅਰਮੈਨ ਗੌਰਵ ਅਰੋੜਾ, ਪ੍ਰਧਾਨ ਸਾਹਿਲ ਆਵਲ, ਸੈਕਟਰੀ ਗੈਵਿਸ਼ ਅਰੋੜਾ, ਕਰਨ ਕਰਵਲ ਕੈਸ਼ੀਅਰ, ਹਿੰਮਾਸ਼ੂ, ਜੱਗੀ, ਕੇਸ਼ਵ ਕਰਵਲ, ਜੈਮਿੰਨੀ ਜੱਗੀ, ਕਰਨ ਸ਼ਰਮਾ, ਮੁਨੀਸ਼ ਆਵਲ, ਜਸਕਰਨ ਿਢੱਲੋਂ, ਆਰੀਅਨ ਪਸਰੀਚਾ, ਸਾਗਰ ਗੁਲਾਟੀ, ਲੱਕੀ ਕਪੂਰ, ਗਗਨ ਮਲਹੋਤਰਾ ਤੇ ਹੋਰ ਹਾਜ਼ਰ ਸਨ।