ਬਲਵਿੰਦਰ ਕੁਮਾਰ, ਜਮਸ਼ੇਰ ਖਾਸ : ਸ਼ਹੀਦ ਬਾਬਾ ਦੀਪ ਸਿੰਘ ਫੁੱਟਬਾਲ ਕਲੱਬ ਜਮਸ਼ੇਰ ਖੇੜਾ ਵੱਲੋਂ ਤੇ ਸਮਾਜਸੇਵੀ ਦਲਜੀਤ ਸਿੰਘ ਸੰਧੂ ਦੇ ਯਤਨਾਂ ਸਦਕਾ ਜਮਸ਼ੇਰ-ਖੇੜਾ ਗਰਾਊਂਡ ਚ ਬੀਤੇ ਦਿਨਾਂ ਤੋਂ ਕਰਵਾਈ ਜਾ ਰਹੀ ਫੁੱਟਬਾਲ ਲੀਗ ਅਮਿੱਟ ਯਾਦਾਂ ਛੱਡਦੀ ਸੰਪੰਨ ਹੋ ਗਈ। ਇਸ ਲੀਗ 'ਚ ਇਲਾਕੇ ਦੀਆਂ 34 ਟੀਮਾਂ ਨੇ ਹਿੱਸਾ ਲਿਆ ਤੇ ਜਮਸ਼ੇਰ ਤੇ ਜੰਡਿਆਲਾ ਦੀਆਂ ਟੀਮਾਂ ਸਭ ਨੂੰ ਪਛਾੜਦਿਆਂ ਫਾਈਨਲ ਚ ਪੁੱਜੀਆਂ। ਫਾਈਨਲ ਮੈਚ ਦੀ ਸ਼ੁਰੂਆਤ ਵਿਸ਼ੇਸ਼ ਤੌਰ 'ਤੇ ਪੁੱਜੇ ਗਿਆਨੀ ਅਮਰਜੀਤ ਸਿੰਘ ਮਿਗਲਾਨੀ ਤੇ ਸਮਾਜ ਸੇਵੀ ਦਲਜੀਤ ਸਿੰਘ ਸੰਧੂ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ। ਮੰਗਲਵਾਰ ਦੇ ਮੈਚ 'ਚ ਜੰਡਿਆਲਾ ਦੀ ਟੀਮ ਨੇ ਜਮਸ਼ੇਰ ਦੀ ਟੀਮ ਨੂੰ 2-1 ਦੇ ਫਰਕ ਨਾਲ ਹਰਾ ਕੇ ਲੀਗ 'ਤੇ ਕਬਜ਼ਾ ਕੀਤਾ। ਇਸ ਮੌਕੇ ਜੇਤੂ ਟੀਮ ਦਾ ਟਰਾਫੀ, ਨਕਦ ਰਾਸ਼ੀ ਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਦਾ ਟਰਾਫੀ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਮਾਜ ਸੇਵੀ ਦਲਜੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਲੀਗ ਦੇ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰ ਖੇਡਾਂ ਲਈ ਪੇ੍ਰਰਤ ਕਰਨਾ ਹੈ। ਇਸ ਮੌਕੇ ਉਨ੍ਹਾਂ ਦੇਸ਼-ਵਿਦੇਸ਼ ਦੇ ਖਿਡਾਰੀਆਂ ਤੇ ਦਾਨੀ ਸੱਜਣਾਂ ਨੂੰ ਕਲੱਬ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਆਪਾਂ ਸਭ ਰਲ ਕੇ ਬੱਚਿਆਂ 'ਚ ਖੇਡ ਰੁਚੀ ਪੈਦਾ ਕਰਦੇ ਹੋਏ ਨਸ਼ਾ ਰਹਿਤ ਸਮਾਜ ਸਿਰਜੀਏ। ਇਸ ਮੌਕੇ ਗਿਆਨੀ ਅਮਰਜੀਤ ਸਿੰਘ ਮਿਗਲਾਨੀ, ਬਾਬਾ ਸੁਖਜਿੰਦਰ ਸਿੰਘ, ਜਸਪਾਲ ਸਿੰਘ ਪਾਲਾ, ਪਵਨਪ੍ਰਰੀਤ ਸਿੰਘ, ਮਨਕਰਨ ਸਿੰਘ, ਸੁਖਵੀਰ ਸਿੰਘ ਮਨੀ, ਮਨਜਿੰਦਰ ਸਿੰਘ ਸੇਖੋਂ, ਹਰਪ੍ਰਰੀਤ ਸਿੰਘ ਪੀਤਾ, ਕੁਲਦੀਪ ਸ਼ਰਮਾ, ਨਵਜੋਤ ਸਿੰਘ, ਮਨੀ ਬਾਠ, ਸ਼ਮਿੰਦਰ ਕੁਮਾਰ, ਗੁਰਪ੍ਰਰੀਤ ਸਿੰਘ, ਅਮਰਬੀਰ, ਜਸਕੀਰਤ ਤੇ ਹੈਰੀ ਆਦਿ ਹਾਜ਼ਰ ਸਨ।