ਜਲੰਧਰ : ਪੰਜਾਬ 'ਚ ਦੋ ਦਿਨਾਂ ਦੀ ਬਾਰਸ਼ ਤੋਂ ਬਾਅਦ ਸਤਲੁਜ ਦਰਿਆ ਨੱਕੋ-ਨੱਕ ਭਰੇ ਹੋਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋ ਰਿਹਾ ਹੈ। ਹੜ੍ਹ ਦੇ ਖਤਰੇ ਨੂੰ ਦੇਖਦਿਆਂ ਮੰਗਲਵਾਰ ਨੂੰ ਵੀ ਫਿਰੋਜ਼ਪੁਰ ਤੋਂ ਜਲੰਧਰ ਆਉਣ ਅਤੇ ਜਲੰਧਰ ਤੋਂ ਫਿਰੋਜ਼ਪੁਰ ਜਾਣ ਵਾਲੀਆਂ 6 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ। ਜਲੰਧਰ ਤੇ ਫਿਰੋਜ਼ਪੁਰ 'ਚ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਫਿਰੋਜ਼ਪੁਰ ਮੰਡਲ ਦੇ ਅਧਿਕਾਰੀਆਂ ਨੇ ਸਟੇਸ਼ਨ ਪ੍ਰਬੰਧਕਾਂ ਨੂੰ ਹੋਰਨਾ ਟਰੇਨਾਂ ਦੀ ਜਾਣਕਾਰੀ ਦੇਣ ਲਈ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਰੋਪੜ ਪਹੁੰਚ ਕੇ ਸੁਣੇ ਹੜ੍ਹ-ਪੀੜਤਾਂ ਦੇ ਦੁੱਖੜੇ, ਹਾਲਾਤ ਬਾਰੇ ਲਈ ਜਾਣਕਾਰੀ

ਜੋ ਟਰੇਨਾਂ ਰੱਦ ਕੀਤੀਆਂ ਗਈਆਂ ਹਨ ਉਨ੍ਹਾਂ 'ਚ ਜਲੰਧਰ ਫਿਰੋਜ਼ਪੁਰ 54643, ਜਲੰਧਰ ਤੋਂ ਫਿਰੋਜ਼ਪੁਰ ਜਾਣ ਵਾਲੀ 74931, ਫਿਰੋਜ਼ਪੁਰ ਤੋਂ ਜਲੰਧਰ ਜਾਣ ਵਾਲੀ 74932, ਫਿਰੋਜ਼ਪੁਰ ਤੋਂ ਜਲੰਧਰ ਜਾਣ ਵਾਲੀ 74934, ਫਿਰੋਜ਼ਪੁਰ ਤੋਂ ਜਲੰਧਰ ਆਉਣ ਵਾਲੀ 54644, ਜਲੰਧਰ-ਹੁਸ਼ਿਆਰਪੁਰ 54638, ਜਲੰਧਰ ਫਿਰੋਜ਼ਪੁਰ ਆਉਣ ਵਾਲੀ 74935 ਤੇ ਜਲੰਧਰ-ਹੁਸ਼ਿਆਰਪੁਰ 54637 ਹੈ। ਜੋਧਪੁਰ ਕੈਂਟ ਤੋਂ ਜਲੰਧਰ ਡੀਐੱਮਯੂ ਨੂੰ ਸਿਰਫ਼ ਲੋਹੀਆਂ ਤਕ ਹੀ ਚਲਾਇਆ ਜਾ ਰਿਹਾ ਹੈ। ਅੱਗੇ ਲਈ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ।

ਯਾਤਰੀਆਂ ਦੀ ਸੁਵਿਧਾ ਲਈ ਸਟੇਸ਼ਨ 'ਤੇ ਕਰਵਾਈ ਜਾ ਰਹੀ ਅਨਾਉਂਸਮੈਂਟ

ਫਿਰੋਜ਼ਪੁਰ ਮੰਡਲ ਦੇ ਅਧਿਕਾਰੀਆਂ ਵੱਲ਼ੋਂ ਸਾਰੇ ਸਟੇਸ਼ਨਾਂ ਤੋਂ ਲਗਾਤਾਰ ਟਰੇਨਾਂ ਰੱਦ ਹੋਣ ਸਬੰਧੀ ਜਾਣਕਾਰੀ ਦੇਣ ਲਈ ਅਨਾਉਂਸਮੈਂਟ ਕਰਨ ਨੂੰ ਕਿਹਾ ਗਿਆ ਹੈ। ਸਟੇਸ਼ਨ ਪ੍ਰਬੰਧਨ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਟੇਸ਼ਨ 'ਤੇ ਫਸੇ ਯਾਤਰੀਆਂ ਨੂੰ ਹੋਰ ਟਰੇਨਾਂ ਲਈ ਲਗਾਤਾਰ ਗਾਈਡ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਮੰਜ਼ਿਲ 'ਤੇ ਪਹੁੰਚਣ 'ਚ ਪਰੇਸ਼ਾਨੀ ਨਾ ਆਵੇ।

Posted By: Amita Verma