ਜੇਐੱਨਐੱਨ, ਜਲੰਧਰ : ਮਾਨਸਾ 'ਚ ਚੱਲ ਰਹੀ ਪੰਜਾਬ ਸਟੇਟ ਗੇਮਸ ਫਾਰ ਵੁਮੈਨ ਬੁੱਧਵਾਰ ਨੂੰ ਸਮਾਪਤ ਹੋਈ। ਪਟਿਆਲਾ ਨੇ 23 ਪੁਆਇੰਟ ਨਾਲ ਤਿੰਨ ਗੋਲਡ, ਇਕ ਚਾਂਦੀ ਤੇ ਦੋ ਕਾਂਸੇ ਦੇ ਮੈਡਲ ਜਿੱਤ ਕੇ ਦੂਜਾ ਤੇ ਸੰਗਰੂਰ ਨੇ ਤਿੰਨ ਗੋਲਡ ਤੇ ਇਕ ਚਾਂਦੀ ਮੈਡਲ ਜਿੱਤ ਕੇ ਤੀਜਾ ਸਥਾਨ ਹਾਸਲ ਕੀਤਾ। ਬੁੱਧਵਾਰ ਨੂੰ ਹੈਂਡਬਾਲ, ਬਾਸਕਟਬਾਲ, ਬਾਕਸਿੰਗ, ਕਬੱਡੀ, ਖੋ-ਖੋ, ਵਾਲੀਬਾਲ ਮੁਕਾਬਲੇ ਕਰਵਾਏ ਗਏ। ਹੈਂਡਬਾਲ 'ਚ ਰੂਪਨਗਰ ਨੇ ਫਿਰੋਜ਼ਪੁਰ ਨੂੰ 25-21 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਫਿਰੋਜ਼ਪੁਰ ਨੇ ਚਾਂਦੀ, ਪਟਿਆਲਾ ਨੇ ਤਰਨਤਾਰਨ ਨੂੰ ਹਰਾ ਕੇ ਕਾਂਸੇ ਮੈਡਲ ਜਿੱਤਿਆ।

ਬਾਸਕਟਬਾਲ 'ਚ ਅੰਮਿ੍ਤਸਰ ਨੇ ਜਲੰਧਰ ਨੂੰ 53-25 ਸਕੋਰ ਨਾ ਹਰਾ ਕੇ ਗੋਲਡ ਮੈਡਲ ਜਿੱਤਿਆ। ਜਲੰਧਰ ਨੇ ਚਾਂਦੀ ਮੈਡਲ, ਲੁਧਿਆਣਾ ਨੇ ਅੰਮਿ੍ਤਸਰ ਨੂੰ 45-13 ਨਾਲ ਹਰਾ ਕੇ ਕਾਂਸੇ ਮੈਡਲ ਜਿੱਤਿਆ। ਬਾਕਸਿੰਗ 'ਚ ਅੰਡਰ-48 'ਚ ਲੁਧਿਆਣਾ ਦੀ ਕਮਲਜੋਤ ਕੌਰ ਨੇ ਸਵਰਣ, ਮਾਨਸਾ ਦੀ ਖੁਸ਼ਦੀਪ ਨੇ ਚਾਂਦੀ ਮੈਡਲ ਜਿੱਤਿਆ। 52 ਕਿੱਲੋ ਭਾਰ 'ਚ ਪਟਿਆਲਾ ਦੀ ਕਾਜਲ ਨੇ ਗੋਲਡ, ਅੰਮਿ੍ਤਸਰ ਦੀ ਨਿਰਮਲ ਨੇ ਚਾਂਦੀ ਮੈਡਲ ਜਿੱਤਿਆ।

54 ਕਿੱਲੋ ਭਾਰ 'ਚ ਸੰਗਰੂਰ ਦੀ ਕਮਲਜੀਤ ਨੇ ਸਵਰਣ, ਮਾਨਸਾ ਦੀ ਮੁਸਕਾਨ ਨੇ ਚਾਂਦੀ ਮੈਡਲ ਜਿੱਤਿਆ। 57 ਕਿੱਲੋ ਭਾਰ 'ਚ ਲੁਧਿਆਣਾ ਦੀ ਮਨਦੀਪ ਨੇ ਗੋਲਡ, 60 ਕਿੱਲੋ ਭਾਰ ਅੰਮਿ੍ਤਰ ਦੀ ਪੂਜਾ ਨੇ ਗੋਲਡ, ਸੰਗਰੂਰ ਦੀ ਰਜਿਆ ਨੇ ਚਾਂਦੀ ਮੈਡਲ ਜਿੱਤਿਆ। 64 ਕਿੱਲੋ ਭਾਰ 'ਚ ਸੰਗਰੂਰ ਦੀ ਅਮਨਦੀਪ ਨੇ ਗੋਲਡ, ਪਟਿਆਲਾ ਦੀ ਹਰਪ੍ਰੀਤ ਨੇ ਚਾਂਦੀ ਮੈਡਲ ਜਿੱਤਿਆ। ਕਬੱਡੀ 'ਚ ਤਰਨਤਾਰਨ ਨੇ ਗੋਲਡ, ਫਰੀਦਕੋਟ ਨੇ ਚਾਂਦੀ, ਫਿਰੋਜ਼ਪੁਰ ਨੇ ਕਾਂਸੇ ਮੈਡਲ ਜਿੱਤਿਆ। ਫੁੱਟਬਾਲ 'ਚ ਲੁਧਿਆਣਾ ਨੇ ਗੋਲਡ, ਸੰਗਰੂਰ ਨੇ ਚਾਂਦੀ ਮੈਡਲ ਜਿੱਤਿਆ।