ਜੇਐੱਨਐੱਨ, ਜਲੰਧਰ : ਪਿਛਲੇ ਕੁਝ ਦਿਨਾਂ ਤੋਂ ਦੁਪਹਿਰ ਸਮੇਂ ਲਗਾਤਾਰ ਖਿੜ ਰਹੀ ਧੁੱਫ ਤੇ ਤਾਪਮਾਨ ’ਚ ਹੋ ਰਹੇ ਇਜ਼ਾਫੇ ਕਾਰਨ ਗਰਮੀ ਵੀ ਵੱਧ ਰਹੀ ਹੈ। ਹਾਲਾਂਕਿ ਵੀਕੈਂਡ ’ਚ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਸ਼ਨਿੱਚਰਵਾਰ ਤੇ ਐਤਵਾਰ ਨੂੰ ਆਸਮਾਨ ’ਚ ਬੱਦਲ ਛਾਏ ਰਹਿਣਗੇ, ਹਲਕੀ ਬੰਦਾਬਾਂਦੀ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਨਾਲ ਤਾਪਮਾਨ ’ਚ ਵੀ ਗਿਰਾਵਟ ਆਵੇਗੀ।

ਹਫ਼ਤੇ ਦੀ ਸ਼ੁਰੂਆਤ ਤੋਂ ਲੈ ਕੇ ਦੁਪਹਿਰ ਸਮੇਂ ਰੋਜ਼ਾਨਾ ਤੇਜ਼ ਧੁੱਪ ਖਿੜ ਰਹੀ ਹੈ। ਜਿਸ ਦੇ ਚਲਦੇ ਜ਼ਿਆਦਾਤਰ ਤਾਪਮਾਨ ’ਚ 36 ਡਿਗਰੀ ਸੈਲਸੀਅਸ ਦਾ ਅੰਕੜਾ ਛੋਹ ਲਿਆ ਹੈ। ਉਥੇ ਘੱਟੋ-ਘੱਟ ਤਾਪਮਾਨ 20 ਡਿਗਰੀ ਤਕ ਪਹੁੰਚ ਚੁੱਕਿਆ ਹੈ। ਇਸ ਵਿਚ ਇਸ ਹਫ਼ਤੇ ਦੇ ਮੱਧ ਤੋਂ ਬਾਅਦ ਯਾਨੀ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਤਕ ਮੌਸਮ ਸੁਹਾਵਨਾ ਬਣੇ ਰਹਿਣ ਦੀ ਸੰਭਾਵਨਾ ਹੈ। ਮੌਸਮ ਮਾਹਰ ਡਾ. ਵਿਨੀਤ ਸ਼ਰਮਾ ਦੱਸਦੇ ਹਨ ਕਿ ਜਾਰੀ ਹਫ਼ਤੇ ਦੇ ਮੱਧ ਤੋਂ ਬਾਅਦ ਮੌਸਮ ਦਾ ਮਿਜਾਜ਼ ਬਦਲ ਜਾਵੇਗਾ। ਹਾਂਲਾਕਿ ਅਗਲੇ ਸੋਮਵਾਰ ਤੋਂ ਬਾਅਦ ਫਿਰ ਤੋਂ ਧੁੱਪ ਖਿੜੀ ਰਹਿਣ ਨਾਲ ਤਾਪਮਾਨ ’ਚ ਵਾਧਾ ਹੋਵੇਗਾ। ਇਸੇ ਵਿਚ ਲੋਕਾਂ ਨੂੰ ਸਿਹਤ ਤੇ ਕੋਵਿਡ-19 ਤੋਂ ਬਚਾਅ ਨੂੰ ਲੈ ਕੇ ਸਰਗਰਮ ਰਹਿਣ ਹੋਵੇਗਾ।

Posted By: Sunil Thapa