ਅਧਿਆਪਕਾ ਸੋਨਿਕਾ 'ਪਰਾਈਡ ਆਫ਼ ਸਕੂਲ' ਨਾਲ ਸਨਮਾਨਿਤ
ਜਲੰਧਰ ਪਬਲਿਕ ਸਕੂਲ ਲੋਹੀਆਂ ਦੀ ਸਕੂਲ ਦੀ ਅਧਿਆਪਕਾ ਸੋਨਿਕਾ, ਫੈਪ ਵੱਲੋਂ 'ਪਰਾਈਡ ਆਫ਼ ਸਕੂਲ' ਐਵਾਰਡ ਨਾਲ ਸਨਮਾਨਿਤ
Publish Date: Tue, 02 Dec 2025 08:02 PM (IST)
Updated Date: Tue, 02 Dec 2025 08:05 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਬੀਤੇ ਦਿਨ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ, ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਡਾ. ਜਗਜੀਤ ਸਿੰਘ ਧੂਰੀ ਦੀ ਯੋਗ ਅਗਵਾਈ ਹੇਠ ਫੈਪ ਨੈਸ਼ਨਲ ਐਵਾਰਡ-2025 ਸੀਜ਼ਨ-5 ਸਮਾਗਮ ਕਰਵਾਇਆ। ਜਿਸ ’ਚ ਦੇਸ਼ ਦੇ ਅਠਾਰਾਂ ਸੂਬਿਆਂ ਤੋਂ ਆਏ ਪ੍ਰਿੰਸੀਪਲ, ਅਧਿਆਪਕਾਂ, ਕਲਰਕਾਂ ਆਦਿ ਨੂੰ ’ਪਰਾਈਡ ਆਫ ਸਕੂਲ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ (ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ), ਹਰਿਆਣਾ ਦੇ ਗਵਰਨਰ ਪ੍ਰੋਫੈਸਰ ਆਸ਼ਿਮ ਕੁਮਾਰ ਘੋਸ਼, ਸੀਆਈਐੱਸਸੀਈ ਬੋਰਡ ਦੇ ਸਾਬਕਾ ਚੇਅਰਮੈਨ ਡਾ. ਜੀ ਇਮੈਨੂਅਲ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ.ਅਮਰਪਾਲ ਸਿੰਘ, ਗੁਰਨਾਮ ਸਿੰਘ ਭੁੱਲਰ, ਜਸਬੀਰ ਸਿੰਘ ਜੱਸੀ ਨੇ ਸ਼ਿਰਕਤ ਕੀਤੀ। ਇਸ ਮੌਕੇ ਜਲੰਧਰ ਪਬਲਿਕ ਸਕੂਲ ਲੋਹੀਆਂ ਖ਼ਾਸ ਦੀ ਅਧਿਆਪਿਕਾ ਸੋਨਿਕਾ ਰਾਣੀ ਨੂੰ “ਪਰਾਈਡ ਆਫ ਸਕੂਲ“ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੈਨੇਜਿੰਗ ਡਾਇਰੈੱਕਟਰ ਰਣਜੀਤ ਸਿੰਘ ਮਰੋਕ, ਜਨਰਲ ਸਕੱਤਰ ਕੁਲਵਿੰਦਰ ਕੌਰ ਮਰੋਕ, ਪ੍ਰਿੰਸੀਪਲ ਤਿਲਕ ਰਾਜ ਅਰੋੜਾ ਤੇ ਪ੍ਰਿੰਸੀਪਲ ਸਰਬਜੀਤ ਕੌਰ ਵੱਲੋਂ ਸੋਨਿਕਾ ਨੂੰ ਉਨ੍ਹਾਂ ਦੀ ਇਸ ਉੱਪਲੱਬਧੀ ਉੱਪਰ ਵਧਾਈ ਦਿੱਤੀ ਗਈ ਜਦ’ਕਿ ਸਕੂਲ ਪਹੁੰਚਣ ’ਤੇ ਸਮੂਹ ਸਟਾਫ਼ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।