ਜੇਐੱਨਐੱਨ, ਜਲੰਧਰ : ਇੰਟਰਨੈੱਟ ਮੀਡੀਆ ’ਤੇ ਇਨ੍ਹੀਂ ਦਿਨੀਂ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ’ਚ ਇਕ ਪੁਲਿਸ ਮੁਲਾਜ਼ਮ ਆਈਸਕ੍ਰੀਮ ਦੀ ਰੇਹੜੀਵਾਲੇ ਤੋਂ ਆਈਸਕ੍ਰੀਮ ਲੈ ਕੇ ਬਿਨਾਂ ਪੈਸੇ ਦਿੱਤੇ ਜਾਂਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਤੋਂ ਹੀ ਇਹ ਸ਼ਹਿਰ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ ਵੀਡੀਓ ਕੁਝ ਦਿਨ ਪੁਰਾਣੀ ਹੈ ਅਤੇ ਸ਼ਾਸਤਰੀ ਮਾਰਕੀਟ ਚੌਕ ਦੀ ਦੱਸੀ ਜਾ ਰਹੀ ਹੈ। ਇਥੇ ਪਹਿਲਾਂ ਤਾਂ ਇਕ ਸਕੂਟਰੀ ਸਵਾਰ ਪੁਲਿਸ ਮੁਲਾਜ਼ਮ ਵਰਦੀ ’ਚ ਦੋ ਰੇਹੜੀਵਾਲਿਆਂ ਤੋਂ 60-60 ਰੁਪਏ ਦੀ ਆਈਸਕ੍ਰੀਮ ਲੈਂਦਾ ਹੈ ਅਤੇ ਫਿਰ ਬਿਨਾਂ ਪੈਸੇ ਦਿੱਤੇ ਸਕੂਟਰੀ ਲੈ ਕੇ ਨਿਕਲ ਜਾਂਦਾ ਹੈ। ਇਸ ਦੌਰਾਨ ਚੌਕ ’ਤੇ ਖੜ੍ਹੇ ਕੁਝ ਲੋਕਾਂ ਨੇ ਉਨ੍ਹਾਂ ਦੀ ਵੀਡੀਓ ਬਣਾ ਕੇ ਇੰਟਰਨੈੱਟ ਮੀਡੀਆ ’ਤੇ ਪਾ ਦਿੱਤੀ।

ਵੀਡੀਓ ’ਚ ਰੇਹੜੀਵਾਲਾ ਇਹ ਵੀ ਕਹਿੰਦੇ ਹੋਏ ਦਿਖਾਈ ਦਿੰਦਾ ਹੈ ਕਿ ਪੁਲਿਸ ਮੁਲਾਜ਼ਮ ਫ੍ਰੀ ’ਚ ਆਈਸਕ੍ਰੀਮ ਲੈ ਗਿਆ ਹੈ। ਵੀਡੀਓ ’ਚ ਪੁਲਿਸ ਮੁਲਾਜ਼ਮ ਦਾ ਚਿਹਰਾ ਅਤੇ ਉਸਦੀ ਸਕੂਟਰੀ ਦਾ ਨੰਬਰ ਸਾਫ਼ ਦੇਖਿਆ ਜਾ ਸਕਦਾ ਹੈ। ਮਾਮਲੇ ਨੂੰ ਲੈ ਕੇ ਜਦੋਂ ਡੀਸੀਪੀ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਵਾਇਰਲ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਵੀਡੀਓ ’ਚ ਦਿਸ ਰਹੇ ਪੁਲਿਸ ਮੁਲਾਜ਼ਮ ਦੀ ਪਛਾਣ ਕਰਕੇ ਕਾਰਵਾਈ ਹੋਵੇਗੀ।

Posted By: Ramanjit Kaur