ਜੇਐੱਨਐੱਨ, ਜਲੰਧਰ : ਜ਼ਿਲ੍ਹੇ ਦੇ ਵਰਿਆਣਾ ਇਲਾਕੇ 'ਚ ਪਲਾਸਟਿਕ ਦਾ ਸਾਮਾਨ ਬਣਾਉਣ ਵਾਲੀ ਜੇਕੇ ਇੰਡਸਟ੍ਰੀਜ਼ 'ਚ ਰਾਤ ਕਰੀਬ 2.30 ਵਜੇ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ। ਰਾਤ 2.30 ਵਜੇ ਲੱਗੀ ਅੱਗ ਨੂੰ ਪਾਣੀ ਦੀਆਂ 10 ਗੱਡੀਆਂ ਦੀ ਮਦਦ ਨਾਲ ਬੁਝਾਇਆ ਜਾ ਸਕਿਆ। ਕਰੀਬ 5.30 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾ ਲਿਆ, ਪਰ ਫਿਰ ਵੀ ਕਿਤਿਓਂ-ਕਿਤਿਓਂ ਚੰਗਿਆੜੀ ਉੱਠਦੀ ਰਹੀ, ਜਿਸ ਕਾਰਨ ਕੁਝ ਹੋਰ ਸਮੇਂ ਲਈ ਫਾਇਰ ਬ੍ਰਿਗੇਡ ਦੀ ਟੀਮ ਉੱਥੇ ਮੌਜੂਦ ਰਹੀ।

ਫੈਕਟਰੀ ਮਾਲਕ ਜਸਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 2.30 ਵਜੇ ਫੋਨ ਆਇਆ ਫੈਕਟਰੀ 'ਚ ਅੱਗ ਲੱਗੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਦੋ ਫੈਕਟਰੀਆਂ ਹਨ, ਇਨ੍ਹਾਂ ਵਿਚੋਂ ਇਕ 'ਚ ਅੱਗ ਲੱਗ ਗਈ ਸੀ। ਉਨ੍ਹਾਂ ਦੱਸਿਆ ਕਿ ਫੈਕਟਰੀ 'ਚ ਅੱਗ ਬੁਝਾਉਣ ਦਾ ਯੰਤਰ ਤੇ ਮੁਲਾਜ਼ਮ ਵੀ ਮੌਜੂਦ ਸਨ, ਪਰ ਅੱਗ ਏਨੀ ਤੇਜ਼ੀ ਨਾਲ ਫੈਲੀ ਕਿ ਅੱਗ ਬੁਝਾਉਣ ਵਾਲੇ ਯੰਤਰ ਦਾ ਮੁਲਾਜ਼ਮ ਇਸਤੇਮਾਲ ਨਹੀਂ ਕਰ ਸਕੇ ਤੇ ਖ਼ੁਦ ਜਾਨ ਬਚਾ ਕੇ ਬਾਹਰ ਭੱਜੇ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦਾ ਲੱਖਾਂ ਦਾ ਸਾਮਾਨ ਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ ਹੈ।

Posted By: Seema Anand