ਜੇਐਨਐਨ, ਜਲੰਧਰ : ਵੀਕੈਂਡ ਲਾਕਡਾਊਨ ਵਿਚ ਫਲ ਅਤੇ ਸਬਜ਼ੀਆਂ ਦੀ ਵਿਕਰੀ ’ਤੇ ਰੋਕ ਨਹੀਂ ਲਾਈ ਗਈ ਸੀ। ਬਾਵਜੂਦ ਇਸਦੇ ਲੋਕ ਸ਼ਨੀਵਾਰ ਅਤੇ ਐਤਵਾਰ ਨੂੰ ਮੰਡੀ ਵਿਚ ਖਰੀਦਦਾਰੀ ਕਰਨ ਨਹੀਂ ਪਹੁੰਚੇ। ਲੋਕਾਂ ਨੇ ਸਮਝਦਾਰੀ ਦਿਖਾਈ ਪਰ ਸੋਮਵਾਰ ਨੂੰ ਮਕਸੂਦਾਂ ਮੰਡੀ ਖੁੱਲ੍ਹਦੇ ਹੀ ਭੀੜ ਉਮੜੀ। ਦੇਖਦੇ ਹੀ ਦੇਖਦੇ ਭਾਰੀ ਭੀੜ ਨਾਲ ਮੰਡੀ ਖਚਾਖਚ ਭਰ ਗਈ। ਇਸ ਦੌਰਾਨ ਜ਼ਿਆਦਾਤਰ ਸਬਜ਼ੀ ਵੇਚਣ ਵਾਲਿਆਂ ਅਤੇ ਖਰੀਦਣ ਵਾਲਿਆਂ ਨੇ ਬੇਤਰਤੀਬੇ ਢੰਗ ਨਾ ਮਾਸਕ ਪਾਇਆ ਹੋਇਆ ਸੀ। ਸਰੀਰਕ ਦੂਰੀ ਦੇ ਨਿਯਮਾਂ ਦੀਆਂ ਵੀ ਧੱਜੀਆਂ ਉੱਡੀਆਂ। ਭਾਰੀ ਭੀੜ ਅਤੇ ਮੰਗ ਵਿਚ ਇਕਦਮ ਹੋਏ ਇਜਾਫੇ ਨਾਲ ਵਿਕ੍ਰੇਤਾਵਾਂ ਨੇ ਫਲ ਅਤੇ ਸਬਜ਼ੀਆਂ ਦੇ ਭਾਅ ਵਧਾ ਦਿੱਤੇ।

ਸਵੇਰੇ ਆਮ ਦਿਨਾਂ ਵਾਂਗ ਮਾਲ ਦੀ ਆਮਦ ਹੋਈ। ਵਿਕਰੀ ਵਿਚ ਇਕਦਮ ਇਜਾਫਾ ਹੋਣ ਨਾਲ ਦੁਕਾਨਦਾਰਾਂ ਨੇ ਇਕਦਮ ਭਾਅ ਵਧਾ ਦਿੱਤੇ। ਰਿਟੇਲ ਵਿਚ ਵਿਕ ਰਿਹਾ 50 ਰੁਪਏ ਵਾਲਾ ਨਾਰੀਅਲ ਪਾਣੀ 70 ਰੁਪਏ ਕਰ ਦਿੱਤਾ ਗਿਆ। 40 ਰੁਪਏ ਵਾਲੇ ਕੇਲੇੇ 60 ਤੇ 140 ਰੁਪਏ ਵਾਲੇ ਸੇਬ 180 ਰੁਪਏ ਕਰ ਦਿੱਤੇ ਗਏ।

Posted By: Tejinder Thind