ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ- ਜਲੰਧਰ ਤੋ ਪਠਾਨਕੋਟ ਨੈਸ਼ਨਲ ਹਾਇਵੇਅ 'ਤੇ ਪਚਰੰਗਾ ਨਜ਼ਦੀਕ ਪੈਂਦੇ ਪਿੰਡ ਸ਼ੱਕਰਪੁਰ ਤੇ ਬੱਸ ਅਤੇ ਟਰੱਕ ਦੀ ਹੋਈ ਭਿਆਨਕ ਟੱਕਰ ਵਿਚ 5 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕੰਟੇਨਰ ਦੇ ਡਰਾਇਵਰ ਵੱਲੋਂ ਇੱਕਦਮ ਕੱਟ ਮਾਰਨ ਕਰਕੇ ਪੀ.ਆਰ.ਟੀ.ਸੀ ਦੀ ਬੱਸ ਸਿੱਧੀ ਵੱਜ ਗਈ, ਜਿਸ ਨਾਲ ਬੱਸ ਦਾ ਅਗਲਾ ਪਾਸਾ ਪੂਰੀ ਤਰਾਂ ਨੁਕਸਾਨਿਆ ਗਿਆ ਹੈ। ਜ਼ਖਮੀਆਂ ਨੂੰ ਆਸ-ਪਾਸ ਦੇ ਲੋਕਾਂ ਅਤੇ ਪੁਲਿਸ ਦੇ ਸਹਿਯੋਗ ਨਾਲ ਲਾਗੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

Posted By: Amita Verma