ਜਲੰਧਰ, ਜੇਐੱਨਐੱਨ : ਮਹਾਨਗਰ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਇੰਟਰ ਸਟੇਟ ਬੱਸ ਟਰਮੀਨਲ (ਆਈਐੱਸਬੀਟੀ) ਤਕ ਦੀ ਸਿੱਧੀ ਬੱਸ ਸੇਵਾ ਸ਼ੁਰੂ ਹੋਣ ਦੇ ਦਾਅਵੇ ਖੋਖਲੇ ਹੀ ਸਾਬਿਤ ਹੋ ਰਹੇ ਹਨ। ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਰੋਡਵੇਜ ਦੀ ਗਿਣਤੀ 20 ਦੇ ਲਗਪਗ ਹੋਣ ’ਤੇ ਹੀ ਬੱਸ ਨੂੰ ਆਈਐੱਸਬੀਟੀ ਦਿੱਲੀ ਤਕ ਭੇਜ ਰਹੀ ਹੈ।

ਕਿਸਾਨ ਅੰਦੋਲਨ ਦੇ ਚੱਲਦੇ ਆਈਐੱਸਬੀਟੀ ਦਿੱਲੀ ਤਕ ਰਾਸ਼ਟਰੀ ਰਾਜਮਾਰਗ ਤੋਂ ਸਿੱਧਾ ਪਹੁੰਚਣਾ ਸੰਭਵ ਨਹੀਂ ਹੈ। ਇਸ ਵਜ੍ਹਾ ਨਾਲ ਉੱਤਰ-ਪ੍ਰਦੇਸ਼ ਦੇ ਰਾਸਤੇ ਤੋਂ ਹੁੰਦੇ ਹੋਏ ਬੱਸਾਂ ਆਈਐੱਸਬੀਟੀ ਦਿੱਲੀ ਤਕ ਪਹੁੰਚਦੀ ਹੈ। ਉੱਤਰ ਪ੍ਰਦੇਸ਼ ਦਾ ਰਾਸਤਾ ਲੈਣ ਨਾਲ ਬੱਸ ਨੂੰ ਕਿਲੋਮੀਟਰ ਵੀ ਵਧ ਤੈਅ ਕਰਨੇ ਪੈਂਦੇ ਹਨ।

Posted By: Rajnish Kaur