ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਭ ਤੋਂ ਵੱਡੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ 'ਚ ਡੇਂਗੂ ਵਾਰਡ 'ਚ ਹੀ ਡੇਂਗੂ ਦਾ ਖ਼ਤਰਾ ਮੰਡਰਾ ਰਿਹਾ ਹੈ। ਸਮੱਸਿਆ ਦਾ ਹੱਲ ਕਰਨ ਲਈ ਹਸਪਤਾਲ ਪ੍ਰਸ਼ਾਸਨ ਬੇਵੱਸ ਹੈ ਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਪਰੇਸ਼ਾਨ ਹੋ ਰਹੇ ਹਨ। ਜ਼ਿਲ੍ਹੇ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 77 ਹੋ ਚੁੱਕੀ ਹੈ।

ਤਾਇਨਾਤ ਸਟਾਫ਼ ਨਹੀਂ ਕਰ ਰਿਹੈ ਸਮੱਸਿਆ ਦਾ ਹੱਲ

ਸਿਵਲ ਹਸਪਤਾਲ 'ਚ ਡੇਂਗੂ ਦੇ ਮਰੀਜ਼ਾਂ ਦੇ ਇਲਾਜ ਲਈ ਬਣਾਏ ਗਏ ਡੇਂਗੂ ਵਾਰਡ 'ਚ ਮੱਛਰਾਂ ਨੇ ਬੁਰਾ ਹਾਲ ਕੀਤਾ ਹੋਇਆ ਹੈ। ਵਾਰਡ 'ਚ ਦਾਖ਼ਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਵਾਰਡ 'ਚ ਰਾਤ ਲੰਘਾਉਣੀ ਅੌਖੀ ਹੋ ਗਈ ਹੈ। ਮੱਛਰਾਂ ਤੋਂ ਨਿਜਾਤ ਪਾਉਣ ਲਈ ਮੱਛਰ ਭਜਾਉਣ ਵਾਲੇ ਉਪਕਰਨ ਦੀ ਵਰਤੋਂ ਕਰ ਰਹੇ ਹਨ। ਹਸਪਤਾਲ ਦੇ ਡੇਂਗੂ ਵਾਰਡ 'ਚ 2 ਮਰੀਜ਼ ਦਾਖ਼ਲ ਹਨ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਵਾਰਡ 'ਚ ਪੱਖੇ ਹੌਲੀ-ਹੌਲੀ ਚਲਦੇ ਹਨ। ਦਰਵਾਜ਼ਾ ਬੰਦ ਕਰਨ 'ਤੇ ਘੁਟਨ ਮਹਿਸੂਸ ਹੁੰਦੀ ਹੈ। ਵਾਰਡ 'ਚ ਮੱਛਰਾਂ ਕਾਰਨ ਰਾਤ ਗੁਜ਼ਾਰਨੀ ਅੌਖੀ ਹੈ। ਉਨਾਂ੍ਹ ਦਾ ਕਹਿਣਾ ਹੈ ਕਿ ਉਨਾਂ੍ਹ ਨੂੰ ਮੱਛਰ ਕਾਰਨ ਡੇਂਗੂ ਹੋਣ ਦਾ ਡਰ ਪਿਆ ਰਹਿੰਦਾ ਹੈ। ਡਿਊਟੀ 'ਤੇ ਤਾਇਨਾਤ ਸਟਾਫ ਨੂੰ ਵੀ ਸਮੱਸਿਆ ਦੱਸੀ ਪਰ ਹੱਲ ਨਹੀ ਹੋਇਆ।

ਐੱਸਡੀਪੀ ਕਿੱਟਾਂ ਨਹੀਂ ਹਨ ਉਪਲੱਬਧ

ਉੱਥੇ ਹੀ ਹਸਪਤਾਲ ਦੇ ਬਲੱਡ ਬੈਂਕ 'ਚ ਡੇਂਗੂ ਦੇ ਮਰੀਜ਼ ਨੂੰ ਸਿੰਗਲ ਡੋਨਰ ਪਲਾਜ਼ਮਾ (ਐੱਸਡੀਪੀ) ਲੈਣ ਲਈ ਆਉਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਐੱਸਡੀਪੀ ਤਿਆਰ ਕਰਨ ਲਈ ਏਫਰੇਸਿਸ ਯੂਨਿਟ ਤਾਂ ਹੈ ਪਰ ਐੱਸਡੀਪੀ ਕਿੱਟਾਂ ਨਹੀ ਹਨ। ਕਿੱਟਾਂ ਲੈਣ ਲਈ ਲੋਕਾਂ ਨੂੰ ਬਸਤੀ ਨੌ 'ਚ ਜਨ ਅੌਸ਼ਧੀ ਕੇਂਦਰ ਜਾਣਾ ਪੈਂਦਾ ਹੈ। ਨਿੱਜੀ ਹਸਪਤਾਲਾਂ 'ਚ ਦਾਖਲ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਸਿਵਲ ਹਸਪਾਤਲ 'ਚ ਐੱਸਡੀਪੀ ਕਰਵਾਉਣ ਲਈ 1500 ਰੁਪਏ ਵਾਧੂ ਬੋਝ ਝੱਲਣਾ ਪੈਂਦਾ ਹੈ, ਜਦਕਿ ਸਿਵਲ ਹਸਪਤਾਲ 'ਚ ਦਾਖਲ ਮਰੀਜ਼ ਲਈ ਸੇਵਾ ਮੁਫਤ ਹੈ। ਦੋਵੇਂ ਹੀ ਮਰੀਜ਼ਾਂ ਦੇ ਪਰਿਵਾਰ ਨੂੰ ਐੱਸਡੀਪੀ ਕਿੱਲ ਲਈ ਤਕਰੀਬਨ 7700 ਰੁਪਏ ਖਰਚ ਕਰਨੇ ਪੈਂਦੇ ਹਨ।

ਕੀਟਨਾਸ਼ਕ ਦਵਾਈ ਦਾ ਿਛੜਕਾਅ ਕੀਤਾ ਜਾਵੇਗਾ : ਸ਼ਰਮਾ

ਸਿਵਲ ਹਸਪਤਾਲ ਦੇ ਮੈਡੀਕਲ ਸੁਪਰੀਡੰਟ ਡਾ. ਰਾਜੀਵ ਸ਼ਰਮਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕਹੀ ਹੈ। ਉਨਾਂ੍ਹ ਨੇ ਵਾਰਡ 'ਚ ਕੀਟਨਾਸ਼ਕ ਦਵਾਈ ਦਾ ਿਛੜਕਾਅ ਕਰਵਾਉਣ ਦੀ ਗੱਲ ਕਹੀ ਹੈ। ਉਨਾਂ੍ਹ ਕਿਹਾ ਕਿ ਮਰੀਜ਼ ਕਲਿਆਣਾ ਸਮਿਤੀ ਵੱਲੋਂ ਛੇਤੀ ਹੀ ਹਸਪਤਾਲ ਦੇ ਬਾਹਰ ਜਨਅੌਸ਼ਧੀ ਕੇਂਦਰ ਖੋਲਿ੍ਹਆ ਜਾ ਰਿਹਾ ਹੈ। ਇਸ ਨਾਲ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਮਿਲਣਗੀਆਂ ਤੇ ਐੱਸਡੀਪੀ ਦੀ ਕਿੱਟ ਦੀ ਸਮੱਸਿਆ ਦਾ ਵੀ ਹੱਲ ਹੋਵੇਗਾ।

ਤਿੰਨ ਬਜ਼ੁਰਗ ਕੋਰੋਨਾ ਦੀ ਲਪੇਟ 'ਚ

ਜ਼ਿਲ੍ਹੇ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ। ਵੀਰਵਾਰ ਨੂੰ ਜ਼ਿਲ੍ਹੇ 'ਚ 3 ਬਜ਼ੁਰਗ ਕੋਰੋਨਾ ਦੀ ਲਪੇਟ 'ਚ ਆਏ। ਉੱਥੇ ਹੀ ਸਵਾਈਨ ਫਲੂ ਸ਼ਾਂਤ ਰਿਹਾ। ਜ਼ਿਲ੍ਹੇ ਦੇ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ 'ਚ ਕਿਸੇ ਵੀ ਮਰੀਜ਼ ਦੀ ਮੌਤ ਨਹੀ ਹੋਈ। ਦੋ ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤੀ। 6 ਮਰੀਜ਼ ਘਰਾਂ 'ਚ ਆਈਸੋਲੇਟ ਹਨ। ਜ਼ਿਲ੍ਹੇ ਦੇ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ 'ਚ 5 ਮਰੀਜ਼ ਦਾਖ਼ਲ ਹਨ। ਤਿੰਨ ਮਰੀਜ਼ ਹੋਰ ਜ਼ਿਲਿ੍ਹਆਂ ਨਾਲ ਸਬੰਧਤ ਹਨ। ਇਨ੍ਹਾਂ 'ਚੋਂ 2 ਆਕਸੀਜਨ 'ਤੇ ਹਨ। ਜ਼ਿਲ੍ਹੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 13 ਹੋ ਚੁੱਕੀ ਹੈ। ਨਵੇਂ ਬਜ਼ੁਰਗ ਜੇਪੀ ਨਗਰ, ਫੋਲੜੀਵਾਲ ਅਤੇ ਰਸਤਾ ਮੁਹੱਲਾ ਇਲਾਕੇ ਨਾਲ ਸਬੰਧਤ ਹਨ। ਉੱਥੇ ਹੀ ਜਿਲ੍ਹੇ 'ਚ ਵੀਰਵਾਰ ਨੂੰ 381 ਲੋਕਾਂ ਨੇ ਵੈਕਸੀਨ ਦੀ ਡੋਜ਼ ਲਗਵਾਈ। ਡੋਜ਼ ਦਾ ਕੁੱਲ੍ਹ ਅੰਕੜਾ 4039300 ਤਕ ਪਹੁੰਚਿਆ। ਇਨਾਂ੍ਹ 'ਚ 1953189 ਪਹਿਲੀ, 1882544 ਦੂਸਰੀ ਅਤੇ 203567 ਬੂਸਟਰ ਡੋਜ਼ ਵਾਲੇ ਸ਼ਾਮਲ ਹਨ। ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਦੱਸਿਆ ਕਿ ਲੋਕਾਂ ਨੂੰ ਡੇਂਗੂ ਤੋਂ ਬਚਾਅ ਕਰਨਾ ਚਾਹੀਦਾ ਹੈ। ਕੋਰੋਨਾ ਤੋਂ ਸੁਰੱਖਿਆ ਲਈ ਉਨਾਂ੍ਹ ਨੇ ਵੈਕਸੀਨ ਦੀ ਬੂਸਟਰ ਡੋਜ਼ ਲਗਵਾਉਣ ਦੀ ਸਲਾਹ ਦਿੱਤੀ।