ਅੰਮਿ੍ਤਪਾਲ ਸਿੰਘ ਸੋਂਧੀ, ਕਿਸ਼ਨਗੜ੍ਹ : ਕਿਸ਼ਨਗੜ੍ਹ ਦੇ ਸਰਕਾਰੀ ਪ੍ਰਰਾਇਮਰੀ ਸਕੂਲ ਦੇ ਸਮੂਹ ਸਟਾਫ਼, ਵਿਦਿਆਰਥੀਆਂ, ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾਂ ਦੀ ਸਾਂਝੀ ਹਾਜ਼ਰੀ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ 115ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਸਮੂਹ ਸਕੂਲ ਸਟਾਫ਼ ਦੇ ਨਾਲ-ਨਾਲ ਸਮੱੁਚੀ ਗ੍ਰਾਮ ਪੰਚਾਇਤ ਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਸਭ ਤੋਂ ਪਹਿਲਾਂ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਜੀ ਦੀ ਫੋਟੋ ਤੇ ਫੱੁਲ ਮਾਲਾਵਾ ਅਰਪਿਤ ਕੀਤੀਆ ਗਈਆਂ।

ਇਸ ਮੌਕੇ ਬੋਲਦਿਆ ਸੈਂਟਰ ਹੈਡ ਟੀਚਰ ਜਸਵਿੰਦਰ ਬਾਂਸਲ ਤੇ ਸਰਪੰਚ ਪਤੀ ਡਾ. ਗੁਰਬਖਸ਼ ਸੁਆਮੀ ਨੇ ਉਚੇਚੇ ਤੌਰ 'ਤੇ ਕਿਹਾ ਕਿ ਸਮੂਹ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਆਪਣੇ ਨਿੱਜੀ ਜੀਵਨ 'ਚ ਆਪਣਾ ਕੇ ਦੇਸ਼ ਤੇ ਕੌਮ ਦੀ ਸੇਵਾ ਕਰਨ ਲਈ ਹਮੇਸ਼ਾ ਤੱਤਪਰ ਰਹਿਣਾ ਚਾਹੀਦਾ ਹੈ। ਅਸੀਂ ਸਮੂਹ ਦੇਸ਼ ਵਾਸੀ ਇਨ੍ਹਾਂ ਦੇਸ਼ ਭਗਤ ਸੂਰਬੀਰ ਯੋਧਿਆਂ ਦੀਆਂ ਕੁਰਬਾਨੀ ਦੀ ਬਦੌਲਤ ਆਜ਼ਾਦ ਭਾਰਤ 'ਚ ਆਜ਼ਾਦੀ ਦਾ ਨਿੱਘ ਮਾਣ ਰਹੇਗਾ ਹਾਂ। ਇਸ ਮੌਕੇ ਹੋਰਾਂ ਤੋਂ ਇਲਾਵਾ ਸਰਕਾਰੀ ਮਿਡਲ ਸਕੂਲ ਮੁਖੀ ਅਨੁਪਮ, ਸੁਚੇਤਨਾ, ਪੰਕਜ ਟੰਡਨ, ਮਨਜੀਤ ਕੁਮਾਰ, ਪਿ੍ਰਅੰਕਾ ਸ਼ਰਮਾ, ਹਰਦੀਪ ਕੌਰ, ਕੁਲਜੀਤ ਕੌਰ, ਨੰਬਰਦਾਰ ਕੁਲਵੰਤ ਸਿੰਘ ਿਢੱਲੋਂ, ਨੰਬਰਦਾਰ ਬਹਾਦਰ ਚੰਦ, ਵਿਜੈਦੀਪ ਸਿੰਘ ਪੰਚ, ਵਿਜੈ ਕੁਮਾਰ, ਜਸਵੀਰ ਕੁਮਾਰ ਪੰਚ, ਹਰਿੰਦਰ ਸਿੰਘ ਸਾਬੀ ਰੰਧਾਵਾ, ਸੰਦੀਪ ਸਿੰਘ ਹੋਠੀ ਆਦਿ ਵਿਸ਼ੇਸ ਤੌਰ 'ਤੇ ਹਾਜ਼ਰ ਸਨ।