ਕੁਲਜੀਤ ਸਿੰਘ ਸੰਧੂ, ਲਾਂਬੜਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ 'ਚ ਜ਼ੋਨ ਪੱਧਰ ਦੀਆਂ ਖੇਡਾਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਗੀ ਦੇ ਵਿਦਿਆਰਥੀਆਂ ਦੀ ਝੰਡੀ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਪੀਈ ਵਿਸ਼ਵ ਕੁਮਾਰ ਤੇ ਪਿੰ੍ਸੀਪਲ ਸੀਮਾ ਚੋਪੜਾ ਨੇ ਦੱਸਿਆ ਕਿ ਜ਼ੋਨ ਪੱਧਰ ਦੇ ਹੋਏ ਮੁਕਾਬਲਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਗੀ ਦੇ ਖਿਡਾਰੀਆਂ ਵੱਲੋਂ ਕਬੱਡੀ ਪੰਜਾਬ ਸਟਾਈਲ ਕਬੱਡੀ, ਨੈਸ਼ਨਲ ਸਟਾਈਲ, ਖੋ-ਖੋ, ਹੈਂਡਬਾਲ, ਬੈਡਮਿੰਟਨ ਆਦਿ ਮੁਕਾਬਲਿਆਂ ਚ ਵਧੀਆ ਪ੍ਰਦਰਸ਼ਨ ਕੀਤਾ।

ਜਾਣਕਾਰੀ ਦਿੰਦਿਆਂ ਡੀਪੀਈ ਵਿਸ਼ਵ ਕੁਮਾਰ ਨੇ ਦੱਸਿਆ ਕਿ ਲੜਕਿਆਂ ਦੇ ਕਬੱਡੀ ਪੰਜਾਬ ਸਟਾਈਲ ਅੰਡਰ 14 ਦੇ ਮੁਕਾਬਲਿਆਂ 'ਚ ਸਕੂਲ ਵੱਲੋਂ ਪਹਿਲਾ, ਅੰਡਰ 17 'ਚ ਵੀ ਪਹਿਲਾ ਸਥਾਨ ਤੇ ਅੰਡਰ 19 'ਚ ਦੂਜਾ ਸਥਾਨ ਹਾਸਲ ਕੀਤਾ ਗਿਆ। ਕਬੱਡੀ ਨੈਸ਼ਨਲ ਸਟਾਈਲ ਅੰਡਰ 14 'ਚ ਦੂਸਰਾ ਅੰਡਰ 17 'ਚ ਤੀਸਰਾ ਤੇ ਅੰਡਰ 19 'ਚ ਦੂਸਰਾ ਸਥਾਨ ਹਾਸਲ ਕੀਤਾ ਗਿਆ। ਇਸੇ ਤਰ੍ਹਾਂ ਹੈਂਡਬਾਲ ਅੰਡਰ 17 'ਚ ਪਹਿਲਾ ਅੰਡਰ 19 ਵੀ ਪਹਿਲਾਂ ਤੇ ਖੋ-ਖੋ ਅੰਡਰ 14 'ਚ ਤੀਸਰਾ ਤੇ ਅੰਡਰ 19 'ਚ ਦੂਸਰਾ ਸਥਾਨ ਹਾਸਲ ਕੀਤਾ ਗਿਆ। ਸਕੂਲ ਦੀਆਂ ਹੋਣਹਾਰ ਲੜਕੀਆਂ ਵੱਲੋਂ ਵੀ ਕਬੱਡੀ ਸਰਕਲ ਸਟਾਈਲ ਅੰਡਰ 14 'ਚ ਤੀਸਰਾ ਅੰਦਰ 19 'ਚ ਪਹਿਲਾ ਸਥਾਨ ਹਾਸਲ ਕੀਤਾ ਗਿਆ। ਕਬੱਡੀ ਨੈਸ਼ਨਲ ਸਟਾਈਲ ਅੰਡਰ 14 'ਚ ਤੀਸਰਾ ਅੰਡਰ 17 'ਚ ਤੀਸਰਾ ਤੇ ਅੰਡਰ 19 ਦੂਸਰਾ ਸਥਾਨ ਹਾਸਲ ਕੀਤਾ ਗਿਆ ਵਿਦਿਆਰਥੀਆਂ ਵੱਲੋਂ ਵਾਲੀਬਾਲ ਅੰਡਰ 19 'ਚ ਦੂਸਰਾ ਤੇ ਬੈਡਮਿੰਟਨ ਅੰਡਰ 19 'ਚ ਦੂਸਰਾ ਸਥਾਨ ਹਾਸਲ ਕੀਤਾ ਗਿਆ। ਜ਼ੋਨ ਪੱਧਰ ਦੇ ਇਨ੍ਹਾਂ ਮੁਕਾਬਲਿਆਂ 'ਚ ਖਿਡਾਰੀਆਂ ਵੱਲੋਂ ਵਧੀਆ ਪ੍ਰਦਰਸ਼ਨ ਕਰਨ ਤੇ ਸਕੂਲ ਪਿੰ੍ਸੀਪਲ ਸੀਮਾ ਚੋਪੜਾ, ਪੰਜਾਬੀ ਲੈਕਚਰਾਰ ਕੁਲਵਿੰਦਰ ਕੌਰ ਵੱਲੋਂ ਖਿਡਾਰੀਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਅੱਗੇ ਤੋਂ ਵੀ ਇਸੇ ਤਰਾਂ੍ਹ ਖੇਡਾਂ ਤੇ ਪੜ੍ਹਾਈ ਦੇ ਖੇਤਰ 'ਚ ਮੱਲਾਂ ਮਾਰਨ ਲਈ ਪੇ੍ਰਿਤ ਕੀਤਾ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਕੂਲ ਸਟਾਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ