ਵੈੱਬ ਡੈਸਕ, ਜਲੰਧਰ : ਪੰਜਾਬ ਵਿਚ ਕੋਰੋਨਾ ਦਾ ਕਹਿਰ ਦਾ ਲਗਾਤਾਰ ਜਾਰੀ ਹੈ। ਜਲੰਧਰ ਵਿਚ ਨਿੱਤ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਹਨ। ਅੱਜ ਮੰਗਲਵਾਰ ਦੀ ਸਵੇਰ ਨੂੰ ਕੋਰੋਨਾ ਵਾਇਰਸ ਦੇ 10 ਮਰੀਜ਼ ਪਾਜ਼ੇਟਿਵ ਆਉਣ ਨਾਲ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ। ਸਿਹਤ ਵਿਭਾਗ ਮੁਤਾਬਕ ਇਨ੍ਹਾਂ ਵਿਚੋਂ 7 ਮਰੀਜ਼ ਇਕੋ ਪਰਿਵਾਰ ਦੇ ਹਨ, ਜੋ ਕਿ ਡਿਫੈਂਸ ਕਾਲੋਨੀ ਦੇ ਬਸ਼ਿੰਦੇ ਹਨ।

ਇਨ੍ਹਾਂ 10 ਪਾਜ਼ੇਟਿਵ ਮਰੀਜ਼ਾਂ ਨਾਲ ਜਲੰਧਰ ਦਾ ਕੁੱਲ ਅੰਕੜਾ 265 ਤਕ ਪਹੁੰਚ ਗਿਆ ਹੈ, ਜਿਨ੍ਹਾਂ ਵਿਚੋਂ 209 ਮਰੀਜ਼ ਕੋਰੋਨਾ ਵਾਇਰਸ 'ਤੇ ਜਿੱਤ ਹਾਸਲ ਕਰ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਗਏ ਹਨ ਜਦਕਿ 8 ਵਿਅਕਤੀ ਕੋਰੋਨਾ ਵਾਇਰਸ ਕਾਰਨ ਜ਼ਿੰਦਗੀ ਦੀ ਜੰਗ ਹਾਰ ਗਏ।

Posted By: Tejinder Thind