ਕੁਲਵਿੰਦਰ ਸਿੰਘ, ਜਲੰਧਰ: ਸਮਾਜ ਸੇਵਕ ਤੇ ਸਿਰਕੱਢ ਨੌਜਵਾਨ ਆਗੂ ਇਕਬਾਲ ਸਿੰਘ ਢੀਂਡਸਾ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਦਿਆਂ ਕਿਸਾਨੀ ਸੰਘਰਸ਼ ਨੂੰ ਪੂਰਾ ਸਮਰਥਨ ਦਿੰਦਿਆਂ ਕਿਹਾ ਕਿ ਕਿਸਾਨ ਸਮਾਜ ਦਾ ਮਹਤੱਵਪੂਰਨ ਹਿੱਸਾ ਹਨ ਜਿਸ ਦੇ ਬਗੈਰ ਕਿਸੇ ਵੀ ਘਰ ਵਿਚ ਨਾ ਰੋਟੀ ਸਬਜ਼ੀ ਤੇ ਨਾ ਹੀ ਕਿਸੇ ਵੀ ਵਪਾਰ ਨੂੰ ਪੂਰਨ ਉਚਾਈ ਮਿਲ ਸਕਦੀ ਹੈ। ਪਰ ਕੇਂਦਰ ਅਤੇ ਸੂਬਾ ਸਰਕਾਰਾਂ ਉਨ੍ਹਾਂ ਕਿਸਾਨਾਂ ਦੀ ਮਿਹਨਤ ਦਾ ਖਾ ਕੇ ਉਨ੍ਹਾਂ ਦੀਆਂ ਵੋਟਾਂ ਨਾਲ ਰਾਜ ਪ੍ਰਾਪਤ ਕਰ ਕੇ ਉਨ੍ਹਾਂ ਕਿਸਾਨਾਂ 'ਤੇ ਜਬਰ ਜ਼ੁਲਮ ਦੀ ਇੰਤਹਾ ਕਰ ਰਹੀਆਂ ਹਨ ਜੋ ਕਿ ਬਹੁਤ ਹੀ ਘਿਨਾਉਣਾ ਕੰਮ ਹੈ।

ਢੀਂਡਸਾ ਨੇ ਵਪਾਰਕ, ਸਮਾਜਿਕ, ਧਾਰਮਿਕ ਤੇ ਸੰਤ ਸਮਾਜ ਦੇ ਨੁਮਾਇੰਦਿਆਂ ਨਾਲ ਪ੍ਰੈੱਸ ਕਲੱਬ 'ਚ ਐਲਾਨ ਕੀਤਾ ਕਿ 11 ਦਸੰਬਰ ਨੂੰ ਜਲੰਧਰ ਬੰਦ ਕੀਤਾ ਜਾਵੇਗਾ ਜੋ ਕਿ ਦੁਪਹਿਰ ਦੇ 1 ਵਜੇ ਤਕ ਬੰਦ ਰਹੇਗਾ। ਇਸ ਦੌਰਾਨ 11 ਵਜੇ ਤਕ ਕੰਪਨੀ ਬਾਗ ਚੌਕ 'ਚ ਇਕੱਠ ਕੀਤਾ ਜਾਵੇਗਾ ਤੇ ਕਰੀਬ 1 ਵਜੇ ਦੁਪਹਿਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।

ਪ੍ਰੈੱਸ ਕਲੱਬ ਵਿਚ ਮੌਜੂਦ ਨੁਮਾਇੰਦਿਆ ਨਾਲ ਢੀਂਡਸਾ ਨੇ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਵਪਾਰਿਕ ਅਦਾਰਿਆਂ, ਵਕੀਲ ਭਾਈਚਾਰਾ, ਰਾਜਨੀਤਿਕ ਪਾਰਟੀਆਂ ਅਤੇ ਹਰ ਉਸ ਵਰਗ ਨੂੰ ਅਪੀਲ ਕੀਤੀ ਜੋ ਕਿਰਸਾਨੀ ਦੇ ਇਸ ਦਰਦ ਨੂੰ ਆਪਣਾ ਸਮਝਦਾ ਹੈ ਕਿ 11 ਦਸੰਬਰ ਨੂੰ 11 ਵਜੇ ਕੰਪਨੀ ਬਾਗ ਵਿਖੇ ਪੁੱਜਣ ਅਤੇ ਦੁਪਹਿਰ 1 ਵਜੇ ਤਕ ਆਪਣੇ ਅਦਾਰੇ ਬੰਦ ਰੱਖ ਕੇ ਕਿਸਾਨੀ ਦੇ ਇਸ ਸੰਘਰਸ਼ ਨੂੰ ਪੂਰਾ ਸਹਿਯੋਗ ਦੇਵੋ। ਉਨ੍ਹਾਂ ਸਾਰੇ ਸਰਕਾਰੀ ਦਫ਼ਤਰਾਂ ਅਤੇ ਬੈਂਕ ਆਦਿਕ ਸੰਸਥਾਵਾਂ ਦੇ ਅਫ਼ਸਰਾਂ ਅਤੇ ਮੁਲਾਜ਼ਮਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਬੰਦ 'ਚ ਸ਼ਾਮਲ ਹੋ ਕੇ ਕਿਸਾਨ ਤੇ ਮਜ਼ਦੂਰ ਲਈ ਹਾਅ ਦਾ ਨਾਅਰਾ ਮਾਰਨ।

ਇਸ ਮੌਕੇ ਇਕਬਾਲ ਸਿੰਘ ਢੀਂਡਸਾ, ਸਫ਼ਾਈ ਮਜ਼ਦੂਰ ਸੰਘ ਦੇ ਪ੍ਰਧਾਨ ਚੰਦਨ ਗਰੇਵਾਲ , ਡਿਸਟਿ੍ਕਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੇਲ ਸਿੰਘ, ਰਾਜਬੀਰ ਸਿੰਘ, ਸਰਫਾਂ ਲਾਲ ਬਾਜ਼ਾਰ ਤੋਂ ਵਰਿੰਦਰ ਕੁਮਾਰ, ਹਰਜੀਤ ਸਿੰਘ, ਕੇਵਲ ਕਿ੍ਸ਼ਨ, ਅੰਮਿ੍ਤ ਬੀਰ ਸਿੰਘ, ਅਟਾਰੀ ਬਾਜ਼ਾਰ ਐਸੋਸੀਏਸ਼ਨ ਤੋਂ ਨਿਰਮਲ ਬੇਦੀ, ਇਲੈਕਟਰੀਕਲ ਬਾਜ਼ਾਰ ਤੋਂ ਪ੍ਰਧਾਨ ਅਮਿਤ ਸਹਿਗਲ, ਸੇਖਾਂ ਬਾਜ਼ਾਰ ਤੋਂ ਹਰਪ੍ਰਰੀਤ ਕੀਵੀ, ਸਕੂਟਰ ਬਾਜ਼ਾਰ ਤੋਂ ਬੱਲੂ ਬਹਿਲ, ਐੱਨਜੀਓ ਹੱਸਦਾ ਵੱਸਦਾ ਪੰਜਾਬ ਤੋਂ ਵਿਪਨ ਹਸਤੀਰ, ਰਾਹੁਲ ਜੁਨੇਜਾ, ਨਿਤੀਸ਼ ਮਹਿਤਾ, ਜਸਵਿੰਦਰ ਸਿੰਘ, ਹੀਰਾ ਸਿੰਘ, ਜਸਕੀਰਤ ਸਿੰਘ ਜੱਸੀ, ਗੁਰਪ੍ਰੀਤ ਸਿੰਘ ਗੋਪੀ, ਦਸਤਾਰ-ਏ-ਖ਼ਾਲਸਾ ਤੋਂ ਰਣਜੀਤ ਸਿੰਘ, ਸੁਖਬੀਰ ਸਿੰਘ, ਮੁਸਲਿਮ ਭਾਈਚਾਰੇ ਤੋਂ ਸਿਰਕੱਢ ਨੇਤਾ ਅਯੂਬ ਖ਼ਾਨ, ਯੂਥ ਨੇਤਾ ਸੁਨੀਲ ਦਕੋਹਾ, ਆਗਾਜ਼ ਐੱਨਜੀਓ ਤੋਂ ਪਰਮਪ੍ਰੀਤ ਸਿੰਘ ਵਿੱਟੀ, ਸਿਮਰਤਪਾਲ ਸਿੰਘ, ਗੁਰਪ੍ਰੀਤ ਸਿੰਘ ਆਦਿ ਸ਼ਾਮਲ ਸਨ।