ਜਾ.ਸ, ਜਲੰਧਰ

ਪਾਵਰਕਾਮ ਦੀ ਡਿਫਾਲਟਿੰਗ ਰਾਸ਼ੀ 100 ਕਰੋੜ ਤੋਂ ਵਧ ਹੋ ਗਈ ਹੈ। ਪਾਵਰਕਾਮ ਡਿਫਾਲਟਰਾਂ 'ਤੇ ਸ਼ਿਕੰਜਾ ਕੱਸਣ ਲਈ ਬਿਜਲੀ ਕੁਨੈਕਸਨ ਕੱਟ ਰਿਹਾ ਹੈ। 30 ਫੀਸਦੀ ਸਟਾਫ ਹੋਣ ਦੇ ਬਾਵਜੂਦ ਮੁਰੰਮਤ, ਸ਼ਿਕਾਇਤਾਂ, ਬਿਜਲੀ ਚੋਰੀ ਤੇ ਡਿਫਾਲਟਰਾਂ 'ਤੇ ਸ਼ਿਕੰਜਾ ਕੱਸਣ ਦਾ ਕੰਮ ਕੀਤਾ ਜਾ ਰਿਹਾ ਹੈ। ਰਿਕਵਰੀ ਕਰਵਾਉਣ ਲਈ ਐੱਸ.ਡੀ.ਓ, ਜੇ.ਈ ਤੇ ਲਾਈਨਮੈਨ ਮੈਦਾਨ 'ਚ ਉਤਰ ਚੁੱਕੇ ਹਨ। ਹੁਕਮ ਦਿੱਤੇ ਹਨ ਕਿ ਜੇ ਕੋਈ ਡਿਫਾਲਟਰ ਕਈ ਮਹੀਨਿਆਂ ਤੋਂ ਬਿਜਲੀ ਦਾ ਬਿੱਲ ਅਦਾ ਨਹੀਂ ਕਰ ਰਿਹਾ ਤਾਂ ਉਸ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਜਾਵੇ। ਕੁਨੈਕਸ਼ਨ ਕੱਟਣ ਤੋਂ ਬਾਅਦ ਡਿਫਾਲਟਰਾਂ ਪਾਵਰਕਾਮ ਦੇ ਦਫਤਰ ਦੇ ਚੱਕਰ ਕੱਟਣੇ ਪੈਂਦੇ ਹਨ। 50 ਹਜ਼ਾਰ ਤੋਂ ਡੇਢ ਲੱਖ ਤੋਂ ਵੱਧ ਦੇ ਬਿੱਲ ਨਾ ਭਰਨ ਵਾਲੇ ਡਿਫਾਲਟਰਾਂ 'ਤ ਕਾਰਵਾਈ ਕੀਤੀ ਜਾ ਰਹੀ ਹੈ। ਡਿਫਾਲਟਰਾਂ ਦੇ ਘਰਾਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਘਰ ਵਿਚ ਕੋਈ ਡਿਫਾਲਟਰ ਨਾ ਮਿਲਣ 'ਤੇ ਬਾਹਰੋ ਲੱਗੇ ਮੀਟਰ ਦੇ ਕੁਨੈਕਸ਼ ਕੱਟੇ ਜਾ ਰਹੇ ਹਨ।

---

ਡਿਫਾਲਟਰਾਂ ਨੇ ਕਈ ਮਹੀਨਿਆਂ ਤੋਂ ਨਹੀਂ ਦਿੱਤਾ ਬਿੱਲ

ਪਾਵਰਕਾਮ ਦੇ ਸੂਤਰਾਂ ਅਨੁਸਾਰ 1.50 ਲੱਖ ਰੁਪਏ ਦੇ ਬਿੱਲ ਦੀ ਅਦਾਇਗੀ ਨਾ ਕਰਨ ਵਾਲੇ ਡਿਫਾਲਟਰਾਂ ਦੀ ਗਿਣਤੀ 4000 ਤੋਂ ਵੱਧ ਹੈ। ਇੱਕ ਲੱਖ ਬਿੱਲਾਂ ਵਾਲੇ ਡਿਫਾਲਟਰਾਂ ਦੀ ਗਿਣਤੀ 6000 ਤਕ, 50 ਹਜ਼ਾਰ ਬਿੱਲਾਂ ਵਾਲੇ ਡਿਫਾਲਟਰਾਂ ਦੀ ਗਿਣਤੀ 4000 ਤਕ, 70000 ਰੁਪਏ ਦੇ ਬਿੱਲ ਨਾ ਭਰਨ ਵਾਲੇ ਡਿਫਾਲਟਰਾਂ ਦੀ ਗਿਣਤੀ 4200 ਹੈ। ਪਾਵਰਕਾਮ ਨੇ ਅਜੇ ਤਕ 10 ਤੋਂ 15 ਹਜ਼ਾਰ ਰੁਪਏ ਦੇ ਡਿਫਾਲਟਰਾਂ 'ਤੇ ਸ਼ਿਕੰਜਾ ਨਹੀਂ ਕੱਸਿਆ।

---

ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰਹੇਗੀ ਕਾਰਵਾਈ : ਇੰਦਰਪਾਲ ਸਿੰਘ

ਪਾਵਰਕਾਮ ਦੇ ਉਪ ਮੁੱਖ ਇੰਜਨੀਅਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਜਲੰਧਰ ਸਰਕਲ ਦੀ 100 ਕਰੋੜ ਦੀ ਡਿਫਾਲਟਿੰਗ ਰਾਸ਼ੀ ਹੈ। ਇਨ੍ਹਾਂ ਡਿਫਾਲਟਰਾਂ 'ਤੇ ਸ਼ਿਕੰਜਾ ਕੱਸਣ ਲਈ ਬਿਜਲੀ ਦੇ ਕੁਨੈਕਸਨ ਕੱਟੇ ਜਾ ਰਹੇ ਹਨ। ਡਿਫਾਲਟਰ ਪਾਵਰਕਾਮ ਦਫਤਰ ਆ ਕੇ ਕਿਸ਼ਤਾਂ ਭਰ ਰਹੇ ਹਨ। ਡੇਢ ਲੱਖ ਤੋਂ ਵੱਧ ਬਿੱਲਾਂ ਵਾਲੇ ਵੀ ਡਿਫਾਲਟਰ ਹਨ। ਡਿਫਾਲਟਰਾਂ 'ਤੇ ਕਾਰਵਾਈ ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰਹੇਗੀ।

---

ਕਈ ਇਲਾਕਿਆਂ 'ਚ ਬਿਜਲੀ ਬੰਦ ਰਹੀ

ਬਿਜਲੀ ਦੀ ਮੰਗ ਘੱਟ ਹੋਣ ਦੇ ਬਾਵਜੂਦ ਕਈ ਇਲਾਕਿਆਂ ਵਿਚ ਇਕ ਤੋਂ ਦੋ ਘੰਟੇ ਤੱਕ ਬਿਜਲੀ ਬੰਦ ਰਹੀ। ਨੁਕਸ ਟਰਾਂਸਫਾਰਮਰ ਤੇ ਸਪਾਰਕਿੰਗ ਨਾਲ ਸਬੰਧਤ ਸਨ। ਮਾਡਲ ਟਾਊਨ, ਮਾਡਲ ਹਾਊਸ, ਫੋਕਲ ਪੁਆਇੰਟ ਇੰਡਸਟਰੀ, ਦੁਰਗਾ ਕਾਲੋਨੀ, ਸੰਜੇ ਗਾਂਧੀ ਨਗਰ, ਬੈਂਕ ਐਨਕਲੇਵ, ਦਾਦਾ ਕਾਲੋਨੀ, ਉਦਯੋਗ ਨਗਰ, ਇੰਡਸਟ੍ਰੀਅਲ, ਇੰਡਸਟ੍ਰੀਅਲ ਅਸਟੇਟ 'ਚ ਬਿਜਲੀ ਬੰਦ ਰਹੀ।