ਜਲੰਧਰ : ਸ੍ਰੀ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ 'ਤੇ ਅੱਤਵਾਦੀ ਹਮਲੇ ਦੇ ਖਦਸ਼ੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸ਼ਿਵ ਭਗਤਾਂ ਨੂੰ ਬਿਨਾਂ ਯਾਤਰਾ ਪੂਰੀ ਕੀਤੇ ਹੀ ਵਾਪਸ ਭੇਜ ਦਿੱਤਾ ਹੈ। ਸ਼ਿਵ ਭਗਤਾਂ ਦੀ ਸੇਵਾ ਲਈ ਲੰਗਰ ਲਗਾਉਣ ਵਾਲੀਆਂ ਕਮੇਟੀਆਂ ਨੂੰ ਵੀ ਹੱਟਾ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੂਰਾ ਇਲਾਕਾ ਦੋ ਦਿਨ ਦੇ ਅੰਦਰ ਖਾਲੀ ਕਰਵਾਇਆ ਜਾ ਰਿਹਾ ਹੈ ਇਸ ਦੌਰਾਨ ਸ਼ਰਧਾਲੂਆਂ ਤੋਂ ਇਲਾਵਾ ਸਟਾਲ ਲਗਾਉਣ ਵਾਲੇ, ਖੱਚਰ ਤੇ ਹੋਰ ਸੇਵਾਵਾਂ ਦੇਣ ਵਾਲਿਆਂ ਨੂੰ ਵੀ ਹਟਾਇਆ ਜਾ ਰਿਹਾ ਹੈ।

ਬਾਲਟਾਲ 'ਚ ਲੰਗਰ ਲਗਾਉਣ ਵਾਲੀ ਮਕਸੂਦਾ ਦੀ ਸੰਸਥਾ 'ਦਿ ਅਮਰਨਾਥ ਬੀ ਟਰੱਸਟ' ਦੇ ਪ੍ਰਧਾਨ ਭਾਰਤ ਭੂਸ਼ਣ ਅਗਰਵਾਲ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਨੇ ਸਰਕਾਰ ਦੇ ਆਦੇਸ਼ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਹਟਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ। ਇਸ ਕਾਰਨ ਲੰਗਰ ਦੇ ਸਾਰੇ ਪੰਡਾਲ ਪੁੱਟਣੇ ਪਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਸ਼ਿਵ ਭਗਤਾਂ ਨੂੰ ਲੰਗਰ ਤੋਂ ਇਲਾਵਾ ਫ੍ਰੀ ਮੈਡੀਕਲ ਕੈਂਪ ਤੇ ਆਰਾਮ ਕਰਨ ਲਈ ਵੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਸਨ। ਪ੍ਰਸ਼ਾਸਨ ਦੇ ਆਦੇਸ਼ ਤੋਂ ਬਾਅਦ ਉਨ੍ਹਾਂ ਨੇ ਪੈਕਅਪ ਕਰ ਲਿਆ ਹੈ।

ਭਗਤਾਂ ਨੂੰ ਪਈ ਦੋਹਰੀ ਮਾਰ, ਟੋਲ ਪਲਾਜ਼ਾ 'ਤੇ ਕੀਤੀ ਗਈ ਵਸੂਲੀ

ਸ੍ਰੀ ਅਮਰਨਾਥ ਯਾਤਰਾ ਖ਼ਤਮ ਹੋਣ ਤੋਂ ਪਹਿਲਾਂ ਹੀ ਵਾਪਸ ਭੇਜਣ 'ਤੇ ਰੋਸ ਜਤਾ ਰਹੇ ਸ਼ਿਵ ਭਗਤਾਂ ਨੂੰ ਦੋਹਰੀ ਮਾਰ ਪਈ ਹੈ। ਕਾਰਨ, ਯਾਤਰਾ ਤੋਂ ਪਹਿਲਾਂ ਲੰਗਰ ਕਮੇਟੀਆਂ ਨੂੰ ਟੋਲ ਪਲਾਜ਼ਾ 'ਚ ਰਾਹਤ ਦੇਣ ਦੇ ਬਾਵਜੂਦ ਉਨ੍ਹਾਂ ਤੋਂ ਵਸੂਲੀ ਕੀਤੀ ਜਾ ਰਹੀ ਹੈ। ਇਸ ਸਬੰਧੀ ਸ੍ਰੀ ਅਮਰਨਾਥ ਬੀ ਟੱਰਸਟ ਦੇ ਕੁਲਭੂਸ਼ਣ ਕੁਮਾਰ ਦੱਸਦੇ ਹਨ ਕਿ ਵਾਰ-ਵਾਰ ਕਹਿਣ ਦੇ ਬਾਵਜੂਦ ਟੋਲ ਪਲਾਜ਼ਾ 'ਤੇ ਰਾਹਤ ਨਹੀਂ ਮਿਲੀ।

Posted By: Amita Verma