v style="text-align: justify;"> ਜੇਐੱਨਐੱਨ, ਜਲੰਧਰ : ਸ਼ਹਿਰ ਦੇ ਥਾਣਾ ਡਿਵੀਜ਼ਨ ਨੰਬਰ 6 ਦੇ ਅੰਦਰ ਆਉਂਦੇ ਕੂਲ ਰੋਡ ’ਤੇ ਸੋਮਵਾਰ ਦੁਪਹਿਰ ਨੂੰ ਹਥਿਆਰਬੰਦ ਬਦਮਾਸ਼ਾਂ ਨੇ ਇਕ ਇਨੋਵਾ ਕਾਰ ਲੁੱਟ ਲਈ। ਇਸ ਦੌਰਾਨ ਗੱਡੀ ’ਚ ਸਵਾਰ ਬਜ਼ੁਰਗ ਮਹਿਲਾ ਨੂੰ ਵੀ ਬਦਮਾਸ਼ ਆਪਣੇ ਨਾਲ ਲੈ ਗਏ ਤੇ ਕੁਝ ਦੂਰ ਅੱਗੇ ਜਾਣ ’ਤੇ ਪੀਪੀਆਰ ਮਾਲ ਦੇ ਕੋਲ ਸੁੱਟ ਕੇ ਫਰਾਰ ਹੋ ਗਏ। ਘਟਨਾ ਦੇ ਸਮੇਂ ਡਰਾਈਵਰ ਸੜਕ ਕੰਢੇ ਗੱਡੀ ਖੜ੍ਹੀ ਕਰ ਕੇ ਕਿਸੇ ਕੰਮ ਤੋਂ ਗਿਆ ਸੀ। ਗੱਡੀ ’ਚ ਸਿਰਫ ਬਜ਼ੁਰਗ ਔਰਤ ਮੌਜੂਦ ਸੀ।

Posted By: Sunil Thapa