ਜੇਐੱਨਐੱਨ, ਜਲੰਧਰ : 13 ਤੋਂ 15 ਸਤੰਬਰ ਤਕ ਚੱਲਣ ਵਾਲੇ 10ਵੇਂ ਜਾਗਰਣ ਫਿਲਮ ਫੈਸਟੀਵਲ ਦਾ ਆਗਾਜ਼ ਸ਼ੁੱਕਰਵਾਰ ਨੂੰ ਸ਼ੌਰਿਆ ਗਾਥਾ 'ਚਾਰ ਸਾਹਿਬਜ਼ਾਦੇ : ਦਿ ਰਾਈਜ਼ ਆਫ ਬੰਦਾ ਸਿੰਘ ਬਹਾਦਰ' ਐਨੀਮੇਸ਼ਨ ਫਿਲਮ ਨਾਲ ਸ਼ਹੀਦ ਊਧਮ ਸਿੰਘ ਨਗਰ ਸਥਿਤ ਕੇਐੱਲ ਸਹਿਗਲ ਆਡੀਟੋਰੀਅਮ ਵਿਚ ਹੋਵੇਗਾ। ਫਿਲਮ ਸਿੱਖਾਂ ਦੇ ਗੌਰਵਮਈ ਇਤਿਹਾਸ ਦੀ ਗੌਰਵ ਗਾਥਾ ਹੈ। ਨਿਰਦੇਸ਼ਕ ਹੈਰੀ ਬਵੇਜਾ ਨੇ ਪਿਛਲੀ ਫਿਲਮ ਵਾਂਗ ਇਸ ਨੂੰ ਐਨੀਮੇਸ਼ਨ ਦਾ ਰੂਪ ਦਿੱਤਾ ਹੈ। ਬੰਦਾ ਸਿੰਘ ਦੀ ਗੌਰਵ ਗਾਥਾ ਸ਼ੌਰਿਆਪੂਰਨ ਹੈ। ਇਹ ਫਿਲਮ ਮਨੋਰੰਜਨ ਤੋਂ ਵੱਧ ਸਿੱਖਿਆ ਦਿੰਦੀ ਹੈ। ਇਸ ਫਿਲਮ ਤੋਂ ਪਹਿਲਾਂ ਨਿਰਦੇਸ਼ਕ ਹੈਰੀ ਬਵੇਜਾ ਨੇ 'ਚਾਰ ਸਾਹਿਬਜ਼ਾਦੇ' ਫਿਲਮ ਬਣਾਈ ਸੀ। 'ਚਾਰ ਸਾਹਿਬਜ਼ਾਦੇ : ਦਿ ਰਾਈਜ਼ ਆਫ ਬੰਦਾ ਸਿੰਘ ਬਹਾਦਰ' ਉਸ ਦੀ ਅਗਲੀ ਕੜੀ ਹੈ ਫਿਲਮ ਸ਼ਾਮ 7.25 ਵਜੇ ਤੋਂ ਦਿਖਾਈ ਜਾਵੇਗੀ।

ਫਿਲਮ ਫੈਸਟੀਵਲ ਦੇ ਪਹਿਲੇ ਦਿਨ ਦਾ ਦੂਸਰਾ ਖਿੱਚ ਦਾ ਕੇਂਦਰ ਟੀਵੀਐੱਫ ਸੀਰੀਜ਼ ਕੋਟਾ ਫੈਕਟਰੀ ਫਿਲਮ ਹੋਵੇਗੀ। ਕੋਟਾ ਫੈਕਟਰੀ ਹਿੰਦੀ ਵਿਚ ਬਣੀ ਵੈੱਬ ਸੀਰੀਜ਼ ਹੈ ਜਿਸ ਨੂੰ ਰਾਘਵ ਸੁਬੂ ਨੇ ਨਿਰਦੇਸ਼ਤ ਕੀਤਾ ਹੈ। ਫਿਲਮ ਇਕ 17 ਸਾਲਾ ਨੌਜਵਾਨ ਵੈਭਵ ਦੇ ਆਸ-ਪਾਸ ਘੁੰਮਦੀ ਹੈ ਜੋ ਇਟਾਰਸੀ ਤੋਂ ਕੋਟਾ ਵਿਚ ਆਈਆਈਟੀ ਦਾਖਲੇ ਲਈ ਕੋਚਿੰਗ ਲੈਣ ਆਇਆ ਹੈ। ਕੋਟਾ ਕਈ ਕੋਚਿੰਗ ਸੈਂਟਰਾਂ ਦਾ ਹੱਬ ਮੰਨਿਆ ਜਾਂਦਾ ਹੈ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵਿਦਿਆਰਥੀ ਦਾਖਲਾ ਟੈਸਟ ਦੀ ਤਿਆਰੀ ਕਰਨ ਲਈ ਪਹੁੰਚਦੇ ਹਨ। ਫਿਲਮ ਰਾਤ ਨੂੰ 9.25 ਵਜੇ ਸ਼ੁਰੂ ਹੋਵੇਗੀ। ਜਲੰਧਰ ਦੇ ਦਰਸ਼ਕ ਭਾਰਤੀ ਹਾਕੀ ਟੀਮ ਦੇ ਵਿਸ਼ਵ ਪ੍ਰਸਿੱਧ ਖਿਡਾਰੀ ਸੰਦੀਪ ਸਿੰਘ 'ਤੇ ਬਣੀ ਫਿਲਮ ਸੂਰਮਾ ਦਾ ਲੁਤਫ ਫਿਲਮ ਫੈਸਟੀਵਲ ਦੇ ਦੂਸਰੇ ਦਿਨ ਸ਼ਨਿਚਰਵਾਰ ਨੂੰ ਸ਼ਾਮ 8 ਵਜੇ ਤੋਂ ਉਠਾ ਸਕਣਗੇ। ਪ੍ਰਸਿੱਧ ਗਾਇਕ ਦਲਜੀਤ ਦੋਸਾਂਝ ਤੇ ਤਾਪਸੀ ਪੰਨੂ ਨੇ ਇਸ ਫਿਲਮ ਵਿਚ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ ਦੇ ਸੰਘਰਸ਼ ਨੂੰ ਬਾਖੂਬੀ ਸਕਰੀਨ 'ਤੇ ਨਿਭਾਇਆ ਹੈ। 131 ਮਿੰਟ ਦੀ ਇਸ ਫਿਲਮ ਦੇ ਡਾਇਰੈਕਟਰ ਸ਼ਾਦ ਅਲੀ ਹਨ ਅਤੇ ਫਿਲਮ ਨੂੰ ਰਜਨੀਗੰਧਾ ਅਚੀਵਰਸ ਫਿਲਮ 'ਚ ਸ਼ਾਮਲ ਕੀਤਾ ਗਿਆ ਹੈ।

ਇਨਸਾਨ ਦੇ ਸਿਰ 'ਤੇ ਸਿੰਙ ਨਿਕਲਣ ਦਾ ਦੁਰਲੱਭ ਮਾਮਲਾ, ਆਪ੍ਰੇਸ਼ਨ ਤੋਂ ਬਾਅਦ ਹੋਇਆ ਇਹ

ਦੂਸਰੇ ਦਿਨ 14 ਸਤੰਬਰ ਨੂੰ ਕੁੱਲ 5 ਫਿਲਮਾਂ ਦਿਖਾਈਆਂ ਜਾਣਗੀਆਂ। ਸਵੇਰੇ 11 ਵਜੇ ਸਭ ਤੋਂ ਪਹਿਲਾਂ ਮਸ਼ਹੂਰ ਅਦਾਕਾਰ ਕਾਦਰ ਖਾਨ ਨੂੰ ਸ਼ਰਧਾਂਜਲੀ ਦਿੰਦੀ ਫਿਲਮ ਕੁਲੀ ਨੰਬਰ ਵਨ ਦਿਖਾਈ ਜਾਵੇਗੀ। 143 ਮਿੰਟ ਦੀ ਇਸ ਹਿੰਦੀ ਫਿਲਮ ਦੇ ਡਾਇਰੈਕਟਰ ਡੇਵਿਡ ਧਵਨ ਹਨ। ਇਕ ਵੱਜ ਕੇ 35 ਮਿੰਟ 'ਤੇ ਅਦਾਕਾਰ ਤੇ ਸੁਪਰ ਮਾਡਲ ਇੰਦਰ ਬਵੇਜਾ ਦਰਸ਼ਕਾਂ ਦੇ ਰੂਬਰੂ ਹੋਣਗੇ। 3 ਵਜੇ ਡਾਇਰੈਕਟਰ ਗੌਰਵ ਰਾਣਾ ਦੀ ਪੰਜਾਬੀ ਫਿਲਮ ਰਿਹਾ ਦਿਖਾਈ ਜਾਵੇਗੀ। 3.50 ਵਜੇ ਤੋਂ ਡਾਇਰੈਕਟਰ ਗੌਰਵ ਰਾਣਾ ਤੇ ਰਿਹਾ ਦੀ ਸਟਾਰ ਕਾਸਟ ਪਿ੍ਰਅੰਕਾ ਭੋਲੇ ਤੇ ਪੁਨੀਤ ਚੰਨਾ ਦਰਸ਼ਕਾਂ ਨਾਲ ਪੰਜਾਬੀ ਫਿਲਮ ਮੇਕਿੰਗ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਨਗੇ। ਸ਼ਾਮ 5 ਵੱਜ 84 ਮਿੰਟ ਦੀ ਲੰਬੀ ਹਿੰਦੀ ਫਿਲਮ ਚਿੰਟੂ ਦਾ ਬਰਥਡੇ ਦਾ ਇੰਡੀਆ ਪ੍ਰਰੀਮੀਅਰ ਵੀ ਹੋਵੇਗਾ। ਇਸ ਫਿਲਮ ਦੇ ਡਾਇਰੈਕਟਰ ਦੇਵਾਂਸ਼ੂ ਸਿੰਘ ਤੇ ਸਤਿਆਂਸ਼ੂ ਸਿੰਘ ਹਨ। ਸ਼ਾਮ 6.35 ਡਾਇਰੈਕਟਰ ਜੁਗਲ ਰਾਜਾ ਦੀ 77 ਮਿੰਟ ਦੀ ਫਿਲਮ ਬੰਕਰ ਦਿਖਾਈ ਜਾਵੇਗੀ। ਸ਼ਾਮ 8 ਵਜੇ ਰਜਨੀਗੰਧਾ ਅਚੀਵਰਸ ਫਿਲਮ ਸੂਰਮਾ ਦਿਖਾਈ ਜਾਵੇਗੀ। 131 ਮਿੰਟ ਦੀ ਇਸ ਫਿਲਮ ਦੇ ਡਾਇਰੈਕਟਰ ਸ਼ਾਦ ਅਲੀ ਹਨ।

ਫਿਲਮ ਫੈਸਟੀਵਲ ਦੇ ਤੀਸਰੇ ਦਿਨ ਐਤਵਾਰ ਨੂੰ ਜਾਗਰਣ ਸ਼ਾਰਟਸ ਸਵੇਰੇ 11 ਵਜੇ ਤੋਂ ਦਿਖਾਈਆਂ ਜਾਣਗੀਆਂ ਜਿਸ ਵਿਚ 'ਆਪ ਕੇ ਆ ਜਾਨੇ ਸੇ', ਦਿ ਵਾਲ (ਦੀਵਾਰ), ਮਿਸਟਰ ਸਮਬਾਡੀ ਤੇ ਆਖਰੀ ਸਲਾਮ ਖਿੱਚ ਦਾ ਕੇਂਦਰ ਬਣੇ ਰਹਿਣਗੇ। 12.50 ਵਜੇ ਸੰਨੀ ਦਿਓਲ, ਕਰਣ ਦਿਓਲ ਤੇ ਸਹਿਰ ਦਰਸ਼ਕਾਂ ਦੇ ਰੂਬਰੂ ਹੋਣਗੇ। ਗੱਲ ਦੁਪਹਿਰ 2.15 ਵਜੇ ਡਾਇਰੈਕਟਰ ਰਾਹੀ ਅਨਿਲ ਬਾਰਵੇ ਤੇ ਆਦੇਸ਼ ਪ੍ਰਸਾਦ ਦੀ ਤੰਬਾਦ ਦਿਖਾਈ ਜਾਵੇਗੀ। 5.25 ਵਜੇ ਡਾਇਰੈਕਟਰ ਵਿਵੇਕ ਅਗਨੀਹੋਤਰੀ ਦੀ ਫਿਲਮ ਤਾਸ਼ਕੰਦ ਫਾਈਲਸ ਦਾ ਪ੍ਰਸਾਰਨ ਹੋਵੇਗਾ। ਰਾਤ ਨੂੰ 8.20 ਵਜੇ ਹਰਜੀਤਾ ਦੇ ਨਾਲ ਫਿਲਮ ਦੇ ਫਿਲਮ ਫੈਸਟੀਵਲ ਸਮਾਪਤ ਹੋ ਜਾਵੇਗਾ।