ਜੇਐੱਨਐੱਨ, ਜਲੰਧਰ : ਸਾਈਂ ਓਵਰਸੀਜ਼ ਦੇ ਮਾਲਕ ਬਲਜਿੰਦਰ ਸਹਿਗਲ ਨੂੰ ਆਖ਼ਰਕਾਰ ਇਨਕਮ ਟੈਕਸ ਵਿਭਾਗ ਨੇ ਰਾਊਂਡਅੱਪ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਸ਼ਾਮ ਛੇ ਵਜੇ ਬਲਜਿੰਦਰ ਸਹਿਗਲ ਦੀ ਲੋਕੇਸ਼ਨ ਟਰੇਸ ਕਰ ਕੇ ਟੀਮ ਨੇ ਬੱਸ ਸਟੈਂਡ ਸਥਿਤ ਸਾਈਂ ਓਵਰਸੀਜ਼ ਦੇ ਦਫ਼ਤਰ 'ਚ ਲਿਆਂਦਾ ਗਿਆ। ਜਾਂਚ ਟੀਮ ਨੇ ਪੁੱਛਗਿੱਛ ਕੀਤੀ। ਜਾਂਚ ਟੀਮ ਨੇ ਉਨ੍ਹਾਂ ਨੂੰ ਨਾਲ ਲਿਜਾਣ ਦੀ ਗੱਲ ਕਹੀ। ਸਹਿਗਲ ਨੇ ਮੌਕੇ 'ਤੇ ਵਕੀਲ ਸੱਦ ਲਿਆ। ਜਾਂਚ ਵਿੰਗ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ। ਫਿਲਹਾਲ ਵਿੰਗ ਤੇ ਪੁਲਿਸ ਮੁਲਾਜ਼ਮ ਉਥੇ ਮੌਜੂਦ ਰਹੇ। ਵਿੰਗ ਟੀਮ ਨੇ ਸਹਿਗਲ ਦੇ ਭਰਾ ਨੂੰ ਵੀ ਜਾਂਚ 'ਚ ਸ਼ਾਮਲ ਕਰ ਕੇ ਦਫ਼ਤਰ 'ਚ ਲਿਆਂਦਾ। ਵਿੰਗ ਟੀਮ ਸਹਿਗਲ ਦੇ ਬਿਆਨ ਲਿਖਵਾ ਰਹੇ ਸਨ। ਫਿਲਹਾਲ ਇਨਕਮ ਵਿਭਾਗ ਦੀ ਟੀਮ ਕੁਝ ਦੱਸਣ ਲਈ ਤਿਆਰ ਨਹੀਂ ਹੈ।

--

ਦੁਪਹਿਰ ਨੂੰ ਚਾਰ ਬੈਗ ਦਸਤਾਵੇਜ਼ ਦੇ ਕਬਜ਼ੇ 'ਚ ਲਏ

ਜਾਂਚ ਟੀਮ ਨੇ ਸਾਈਂ ਓਵਰਸੀਜ਼ ਦੇ ਦਫ਼ਤਰ 'ਚੋਂ ਚਾਰ ਬੈਗ ਦਸਤਾਵੇਜ਼ ਦੇ ਕਬਜ਼ੇ 'ਚ ਕੀਤੇ ਸਨ। 200 ਤੋਂ ਜ਼ਿਆਦਾ ਦਸਤਾਵੇਜ਼ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਵਿਦਿਆਰਥੀਆਂ ਨੂੰ ਵੀਜ਼ਾ ਦਿਵਾਉਣ ਦੀ ਆੜ 'ਚ ਗ਼ਲਤ ਢੰਗ ਨਾਲ ਬੈਗ ਫੰਡ ਸ਼ੋਅ ਕਰਵਾਉਣ ਤੇ ਫੰਡ ਦੇ ਲੈਣ-ਦੇਣ ਦੇ ਦਸਤਾਵੇਜ਼ ਫਰਜ਼ੀ ਲਾਏ ਜਾਣ ਸਬੰਧਤ ਗੱਲ ਸਾਹਮਣੇ ਆ ਰਹੀ ਹੈ। ਬੀਤੇ ਸੋਮਵਾਰ ਨੂੰ ਟੀਮ ਨੇ 20 ਲੱਖ ਰੁਪਏ ਨਕਦ ਕਬਜ਼ੇ 'ਚ ਲਏ ਸਨ।

--

ਦੁਪਹਿਰ ਨੂੰ ਭਰਾ ਦੇ ਘਰ ਪੁੱਜੀ ਟੀਮ

ਦਫ਼ਤਰ 'ਚ ਦਸਤਾਵੇਜ਼ ਦੀ ਜਾਂਚ ਕਰਨ ਤੋਂ ਬਾਅਦ ਜਾਂਚ ਟੀਮ ਬਲਜਿੰਦਰ ਸਹਿਗਲ ਦੇ ਭਰਾ ਦੇ ਘਰ ਅਰਬਨ ਅਸਟੇਟ ਪੁੱਜੀ ਸੀ। ਦੋ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਟੀਮ ਉਨ੍ਹਾਂ ਨੂੰ ਦਫ਼ਤਰ ਲੈ ਕੇ ਪੁੱਜੀ। ਇਸ ਦੌਰਾਨ ਬਲਜਿੰਦਰ ਸਹਿਗਲ ਦੀ ਲੋਕੇਸ਼ਨ ਟਰੇਸ ਹੋ ਚੁੱਕੀ ਸੀ। ਰਾਤ ਸੱਤ ਵਜੇ ਤਕ ਟੀਮ ਬਲਜਿੰਦਰ ਤੋਂ ਪੁੱਛਗਿੱਛ ਕਰਦੀ ਰਹੀ।

--

ਈਡੀ ਵੀ ਕੱਸ ਸਕਦੀ ਹੈ ਸ਼ਿਕੰਜਾ

ਬੈਕ ਡੇਟ 'ਤੇ ਖਾਤੇ 'ਚ ਫੰਡ ਸ਼ੋਅ ਕਰਵਾਉਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਦੇਖਦਿਆਂ ਈਡੀ ਵੀ ਸਾਈਂ ਓਵਰਸੀਜ਼ ਦੇ ਮਾਲਕ 'ਤੇ ਸ਼ਿਕੰਜਾ ਕੱਸ ਸਕਦੀ ਹੈ। ਕਈ ਬੈਂਕ ਦੇ ਅਧਿਕਾਰੀਆਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ। ਬੈਂਕ ਦੀ ਮਿਲੀਭਗਤ ਨਾਲ ਹੀ ਫੰਡ ਸ਼ੋਅ ਕੀਤਾ ਗਿਆ ਹੈ। ਇਨਕਮ ਟੈਕਸ ਵਿਭਾਗ ਦੀ ਜਾਂਚ ਖਤਮ ਹੋਣ ਤੋਂ ਬਾਅਦ ਈਡੀ ਵੀ ਏਜੰਟ 'ਤੇ ਕਾਰਵਾਈ ਕਰ ਸਕਦਾ ਹੈ।