ਜਨਕ ਰਾਜ ਗਿੱਲ, ਕਰਤਾਰਪੁਰ : ਅੱਜ ਵਿਸ਼ਵ ਯੋਗ ਦਿਵਸ ਸਿਵਲ ਹਸਪਤਾਲ ਕਰਤਾਰਪੁਰ ਦੇ ਨਾਲ-ਨਾਲ ਸ਼ਹਿਰ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਤੇ ਸਿਆਸੀ ਸ਼ਖਸੀਅਤਾਂ ਵੱਲੋਂ ਮਨਾਇਆ ਗਿਆ। ਇਸ ਮੌਕੇ ਡਾ. ਵਜਿੰਦਰ ਅਤੇ ਮਾਸਟਰ ਵਿਦਿਆ ਸਾਗਰ ਸ਼ਰਮਾ ਵੱਲੋਂ ਲੋਕਾਂ ਨੂੰ ਯੋਗ ਦੇ ਆਸਨਾਂ ਬਾਰੇ ਜਾਣਕਾਰੀ ਦਿੱਤੀ ਗਈ ਉੱਥੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਥਾਨਕ ਸਰਕਾਰਾਂ ਸੈੱਲ ਬਾਲ ਕਿਸ਼ਨ, ਰਾਜੀਵ ਪਾਂਜਾ, ਭਾਜਪਾ ਆਗੂ ਗਿਰਧਾਰੀ ਲਾਲ, ਸਖੀ ਚੰਦ, ਮਨਮੋਹਨ ਸ਼ਰਮਾ, ਬੀਈਈ ਸ਼ਰਨਦੀਪ, ਸਵਤੰਤਰ ਕੌਰ, ਰਮਨ, ਮੋਨਿਕਾ, ਸ਼ਰਨਦੀਪ, ਸੁਨੀਲ, ਪ੍ਰਕਾਸ਼ ਗਿੱਲ, ਵਿਨੋਦ, ਹਰਪ੍ਰਰੀਤ, ਮਨਿੰਦਰ, ਹੀਰਾ ਲਾਲ ਆਦਿ ਵੱਲੋਂ ਯੋਗ ਦੇ ਵੱਖ-ਵੱਖ ਆਸਨ ਕੀਤੇ ਗਏ ਤੇ ਯੋਗ ਦੇ ਗੁਣਾਂ ਅਤੇ ਮਨੱੁਖੀ ਸਰੀਰ 'ਤੇ ਇਸ ਦੇ ਲਾਭ ਬਾਰੇ ਜਾਣਕਾਰੀ ਹਾਸਲ ਕੀਤੀ ਗਈ।