ਪਿੰ੍ਸ ਅਰੋੜਾ/ਗੁਰਦੀਪ ਸਿੰਘ ਲਾਲੀ, ਨੂਰਮਹਿਲ : ਆਂਗਨਵਾੜੀ ਸੈਂਟਰ ਮੁਹੱਲਾ ਕੱਚਾ ਪੱਕਾ ਵੇਹੜਾ ਨੂਰਮਹਿਲ ਵਿਚ ਸਰਕਾਰੀ ਹਦਾਇਤਾਂ ਅਨੁਸਾਰ ਸੀਡੀਪੀਓ ਮੈਡਮ ਹਰਵਿੰਦਰ ਕੌਰ ਦੀ ਅਗਵਾਈ ਹੇਠ ਸੁਪਰਵਾਈਜ਼ਰ ਬਲਵਿੰਦਰ ਕੌਰ ਦੀ ਨਿਗਰਾਨੀ ਵਿਚ ਪਿਛਲੇ 5 ਦਿਨਾਂ ਤੋਂ ਲਗਾਤਾਰ ਬੀਮਾ ਯੋਜਨਾ ਆਯੂਸ਼ਮਾਨ ਕਾਰਡ ਬਣਾਏ ਜਾ ਰਹੇ ਹਨ। ਇਨ੍ਹਾਂ ਯੋਜਨਾ ਦਾ ਲਾਭ ਲੈਣ ਲਈ ਸਿਹਤ ਬੀਮਾ ਯੋਜਨਾ ਸਬੰਧੀ ਕਾਰਡ ਬਣਾਉਣ ਵਿਚ ਆਂਗਨਵਾੜੀ ਵਰਕਰਾਂ ਵੱਲੋਂ ਤਨ ਮਨ ਨਾਲ ਆਪਣੀ ਡਿਊਟੀ ਨਿਭਾਈ ਗਈ। ਇਸ ਵਿਚ ਆਂਗਨਵਾੜੀ ਵਰਕਰ ਸੀਮਾ ਸ਼ਰਮਾ, ਬਲਜਿੰਦਰ ਕੁਮਾਰੀ, ਨੀਲਮ ਰਾਣੀ, ਸੁਨੀਤਾ ਬਾਲਾ, ਦਲਬੀਰ ਕੌਰ ਅਤੇ ਪਰਮਿੰਦਰਾ ਦੇਵੀ ਵੱਲੋਂ ਹੈਲਥ ਕਾਰਡ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਗਈ।