ਜੇਐੱਨਐੱਨ, ਜਲੰਧਰ : ਸਿਹਤ ਤੇ ਪਰਿਵਾਰ ਕਲਿਆਣ ਵੱਲੋਂ ਲੋਕਾਂ ਨੂੰ ਐੱਚਆਈਵੀ, ਏਡਜ਼ ਤੇ ਕਾਲਾ ਪੀਲੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਸੁਰੱਖਿਅਤ ਟੀਕਾਕਰਣ ਪ੍ਰਰੋਗਰਾਮ ਲਾਂਚ ਕੀਤਾ ਗਿਆ। ਸਿਹਤ ਵਿਭਾਗ ਦਾ ਸਟਾਫ਼ ਹੀ ਸਰਕਾਰੀ ਹਸਪਤਾਲਾਂ 'ਚ ਸੁਰੱਖਿਅਤ ਟੀਕਾਕਰਣ ਨੂੰ ਅੰਗੂਠਾ ਦਿਖਾ ਕੇ ਗੰਭੀਰ ਬਿਮਾਰੀਆਂ ਨੂੰ ਦਾਅਵਤ ਦੇ ਰਿਹਾ ਹੈ। ਹਸਪਤਾਲਾਂ ਵਿਚ ਸਾਰੀਆਂ ਸੁਵਿਧਾਵਾਂ ਹੋਣ ਦੇ ਬਾਵਜੂਦ ਨਰਸਿੰਗ ਸਟਾਫ਼ ਉਨ੍ਹਾਂ ਨੂੰ ਿਛੱਕੇ 'ਤੇ ਟੰਗ ਕੇ ਆਪਣੀ ਤੇ ਮਰੀਜ਼ਾਂ ਦੀ ਜ਼ਿੰਦਗੀ ਦਾਅ 'ਤੇ ਲਗਾ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਨਰਸਿੰਗ ਸਟਾਫ਼ ਨੂੰ ਟ੍ਰੇਨਿੰਗ ਦੇਣ ਤੋਂ ਬਾਅਦ ਕਾਰਜਪ੍ਰਣਾਲੀ ਦੀ ਸਮੀਖਿਆ ਨੂੰ ਲੈ ਕੇ ਅੱਖਾਂ ਬੰਦ ਕਰ ਬੈਠਾ ਹੈ। ਹਸਪਤਾਲ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕਹਿ ਕੇ ਮਾਮਲਾ ਟਾਲ ਦਿੱਤਾ ਹੈ।

ਮਈ ਦੇ ਪਹਿਲੇ ਹਫਤੇ ਵਿਚ ਸਿਹਤ ਵਿਭਾਗ ਵੱਲੋਂ ਸੁਰੱਖਿਅਤ ਟੀਕਾਕਰਣ ਪ੍ਰਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਤੇ ਮੈਡੀਕਲ ਸੁਪਰਟਿੈਂਡੇਂਟ ਡਾ. ਜਸਮੀਤ ਕੌਰ ਵਾਲੀਆ ਨੇ ਪ੍ਰਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਮਰੀਜ਼ ਨੂੰ ਜ਼ਰੂਰਤ ਪੈਣ 'ਤੇ ਘੱਟ ਤੋਂ ਘੱਟ ਟੀਕੇ ਲਗਾਉਣ ਦੀ ਸਲਾਹ ਦਿੱਤੀ ਗਈ ਸੀ। ਇਸ ਤੋਂ ਇਲਾਵਾ ਨਰਸਿੰਗ ਸਟਾਫ ਨੂੰ ਮੰੂਹ 'ਤੇ ਮਾਸਕ, ਹੱਥਾਂ 'ਚ ਦਸਤਾਨੇ ਪਾ ਕੇ ਮਰੀਜ਼ਾਂ ਨੂੰ ਟੀਕਾ ਲਗਾਉਣ ਦੀ ਟ੍ਰੇਨਿੰਗ ਦਿੱਤੀ ਸੀ। ਅਸੁਰੱਖਿਅਤ ਟੀਕਾਕਰਣ ਦੇ ਖ਼ਤਰੇ ਤੋਂ ਵੀ ਜਾਣੂ ਕਰਵਾਇਆ ਸੀ। ਵਿਭਾਗ ਵੱਲੋਂ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਸਟਾਫ਼ ਤੋਂ ਇਲਾਵਾ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਨੂੰ ਵੀ ਸੁਰੱਖਿਅਤ ਟੀਕਾਕਰਣ ਦੇ ਟਿਪਸ ਦਿੱਤੇ ਗਏ ਸਨ। ਵਿਭਾਗ ਵੱਲੋਂ ਟ੍ਰੇਨਿੰਗ ਦੇ ਬਾਵਜੂਦ ਸਿਵਲ ਹਸਪਤਾਲ ਦੇ ਵਾਰਡਾਂ ਵਿਚ ਜੰਮ ਕੇ ਨੀਤੀਆਂ ਦੀਆਂ ਧੱਜੀਆਂ ਉੱਡਾ ਕੇ ਸਟਾਫ਼ ਮਰੀਜ਼ਾਂ ਨੂੰ ਟੀਕੇ ਲਗਾ ਰਿਹਾ ਹੈ। ਇਸ ਦੀ ਵਜ੍ਹਾ ਕਰਕੇ ਮਰੀਜ਼ਾਂ ਤੋਂ ਨਰਸਿੰਗ ਸਟਾਫ਼ ਨੂੰ ਇਨਫੈਕਸ਼ਨ ਸੰਬੰਧੀ ਰੋਗ ਹੋਣ ਦਾ ਖ਼ਤਰਾ ਹੋ ਸਕਦਾ ਹੈ। ਸ਼ਨਿਚਰਵਾਰ ਨੂੰ ਵਾਰਡਾਂ ਵਿਚ ਦਸਤਾਨੇ ਹੋਣ ਦੇ ਬਾਵਜੂਦ ਨਰਸਿੰਗ ਸਟਾਫ ਦੀ ਮਨਮਾਣੀ ਜਾਰੀ ਰਹੀ। ਉੱਥੇ ਵਾਰਡ ਵਿਚ ਘੱਟ ਰੋਸ਼ਨੀ ਹੋਣ ਦੀ ਵਜ੍ਹਾ ਕਰਕੇ ਮੋਬਾਈਲ ਫੋਨ ਦੀ ਟਾਰਚ ਦਾ ਸਹਾਰਾ ਲੈ ਰਹੇ ਹਨ। ਉੱਥੇ ਨਰਸਿੰਗ ਸਟਾਫ ਨੇ ਮੌਕੇ 'ਤੇ ਦੱਸਿਆ ਕਿ ਦਸਤਾਨੇ ਪਾਉਣ ਨਾਲ ਠੀਕ ਤਰੀਕੇ ਨਾਲ ਕੰਮ ਨਹੀਂ ਹੋ ਪਾਉਂਦਾ ਹੈ ਇਸ ਲਈ ਦਸਤਾਨੇ ਨਹੀਂ ਪਾਏ ਜਾਂਦੇ। ਸਿਵਲ ਹਸਪਤਾਲ ਦੀ ਮੈਡੀਕਲ ਸੁਪਰਿਟੈਂਡੇਂਟ ਡਾ. ਜਸਮੀਤ ਕੌਰ ਬਾਵਾ ਦਾ ਕਹਿਣਾ ਹੈ ਕਿ ਸਮੱਸਿਆ ਗੰਭੀਰ ਹੈ, ਨੀਤੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹ ਟੀਮ ਗਠਿਤ ਕਰੇਗੀ ਜੋ ਇਨ੍ਹਾਂ ਦੀ ਜਾਂਚ ਪੜਤਾਲ ਕਰੇਗੀ। ਪ੍ਰਰੋਗਰਾਮ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।