ਫਰੈਂਡਜ਼ ਕਾਲੋਨੀ ’ਚ ਸੜਕਾਂ ਦੇ ਕੰਮ ਦੀ ਸ਼ੁਰੂਆਤ
ਫਰੈਂਡ ਕਲੋਨੀ ਵਿਖੇ 39 ਲੱਖ ਦੇ ਸੜਕਾਂ ਦੇ ਕੰਮ ਦੀ ਹਲਕਾ ਇੰਚਾਰਜ ਦਿਨੇਸ਼ ਢੱਲ ਤੇ ਸੀਮਾ ਰਾਣੀ ਨੇ ਕੀਤੀ
Publish Date: Thu, 13 Nov 2025 09:31 PM (IST)
Updated Date: Fri, 14 Nov 2025 04:14 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ- ਨਗਰ ਨਿਗਮ ਦੇ ਵਾਰਡ ਨੰਬਰ 81 ਦੀ ਫਰੈਂਡਜ਼ ਕਾਲੋਨੀ ਵਿਖੇ 39 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀਆਂ ਸੜਕਾਂ ਦੇ ਕੰਮ ਦੀ ਸ਼ੁਰੂਆਤ ਆਮ ਅਦਮੀ ਪਾਰਟੀ ਦੇ ਉੱਤਰੀ ਵਿਧਾਨ ਸਭਾ ਹਲਕਾ ਇੰਚਾਰਜ ਦਿਨੇਸ਼ ਢੱਲ ਤੇ ਕੌਂਸਲਰ ਸੀਮਾ ਰਾਣੀ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ। ਇਸ ਮੌਕੇ ਕੌਂਸਲਰ ਪਤੀ ਚਰਨਜੀਤ ਬੱਧਣ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਸ ਵਾਰਡ ਦੀਆਂ ਸੜਕਾਂ ਦੀ ਸਾਰ ਨਹੀਂ ਲਈ ਗਈ ਸੀ। ਹੁਣ ਦਿਨੇਸ਼ ਢੱਲ ਦੇ ਯਤਨਾਂ ਸਦਕਾ ਸੜਕਾਂ ਦੇ ਕੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਮੌਕੇ ਬਲਵਿੰਦਰ ਬੱਧਣ, ਸੁਰਜੀਤ ਪੌਲ, ਅਮਨ ਵਿਰਦੀ ਤੇ ਰੋਹਿਤ ਪਹਿਲਵਾਨ ਮੌਜੂਦ ਸਨ।