ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਦੀਆਂ ਵਿਦਿਆਰਥਣਾਂ ਨੇ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਪੰਜ ਸੋਨ ਤਗਮੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਪੰਜਾਬ ਸਕੂਲ ਖੇਡਾਂ ਦੇ ਅੰਤਰਗਤ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ 'ਚ ਤੀਜੀ ਜਮਾਤ ਦੀ ਵਿਦਿਆਰਥਣ ਅਵਰੀਨ ਕੌਰ ਨੇ 1500 ਮੀਟਰ ਤੇ 1000 ਮੀਟਰ ਕਵਾਡ 'ਚ ਸੋਨ ਤਗਮਾ ਜਿੱਤਿਆ। ਚੌਥੀ ਜਮਾਤ ਦੀ ਵਿਦਿਆਰਥਣ ਹਰਗੁਨ ਕੌਰ ਨੇ 500 ਮੀਟਰ, 1000 ਮੀਟਰ ਤੇ 1500 ਮੀਟਰ ਇਨਲਾਈਨ ਰੇਸ ਦੇ ਤਿੰਨਾਂ ਈਵੈਂਟਸ ਵਿਚ ਸੋਨ ਤਗਮੇ ਜਿੱਤੇ। ਚੌਥੀ ਜਮਾਤ ਦੀ ਵਿਦਿਆਰਥਣ ਕਰਮਨ ਨੇ 1500 ਮੀਟਰ ਤੇ 500 ਮੀਟਰ ਕਵਾਡ ਰੇਸ ਵਿਚ ਸੋਨ ਤੇ ਚਾਂਦੀ ਦੇ ਤਮਗੇ ਜਿੱਤੇ। ਅੱਠਵੀਂ ਜਮਾਤ ਦੀ ਏਕਮ ਨੇ 500 ਮੀਟਰ ਤੇ 1000 ਮੀਟਰ ਰਿੰਕ ਰੇਸ 'ਚ ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤੇ। ਪਿ੍ਰੰਸੀਪਲ ਰਾਜੀਵ ਪਾਲੀਵਾਲ ਨੇ ਖੇਡ ਵਿਭਾਗ ਇੰਚਾਰਜ ਸੰਜੀਵ ਭਾਰਦਵਾਜ ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁੱਭ ਕਾਮਨਾਵਾਂ ਕੀਤੀਆਂ। ਇੰਨੋਸੈਂਟ ਹਾਰਟਸ ਦੇ ਅਕੈਡਮਿਕ ਸੈਕ੍ਰੇਟਰੀ ਡਾ. ਅਨੂਪ ਬੌਰੀ ਨੇ ਜੇਤੂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀ ਟਿਊਸ਼ਨ ਫੀਸ ਵਿਚ ਰਾਹਤ ਕੀਤੀ ਜਾਵੇਗੀ।