ਪੱਤਰ ਪੇ੍ਰਰਕ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਅੱਡਾ ਸਰਮਸਤਪੁਰ-ਬੱਲਾਂ 'ਚ ਦੁਪਹਿਰ ਕਰੀਬ ਸਾਢੇ ਤਿੰਨ ਕੁ ਵਜੇ ਇਕ ਰੋਡਵੇਜ਼ ਦੀ ਬੱਸ ਤੇ ਮੋਟਰਸਾਈਕਲ ਸਵਾਰ ਦੀ ਟਕੱਰ ਹੋ ਗਈ। ਉਕਤ ਟੱਕਰ ਵਿਚ ਮੋਟਰਸਾਈਕਲ ਚਾਲਕ ਦੀ ਲੱਤ ਟੱਟ ਜਾਣ ਤੇ ਉਸ ਨਾਲ ਮੋਟਰਸਾਈਕਲ 'ਤੇ ਬੈਠੇ ਉਸ ਦੇ ਪੁੱਤਰ ਦੇ ਪੈਰ 'ਤੇ ਸੱਟ ਲੱਗੀ ਜਦਕਿ ਉਸ ਦੀ ਧਰਮ ਪਤਨੀ ਤੇ ਧੀ ਦਾ ਬਚਾਅ ਹੋ ਗਿਆ। ਧਰਮਿੰਦਰ ਕੁਮਾਰ ਪੁੱਤਰ ਬੱਚਾ ਪ੍ਰਸਾਦ ਨਿਵਾਸੀ ਜਲੰਧਰ ਨਜ਼ਦੀਕ ਤਹਿਸੀਲ ਕੰਪਲੈਕਸ ਜੋ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੀ ਪਤਨੀ ਰੇਸ਼ਮਾ, ਪੁੱਤਰ ਅਦਿੱਤਿਆ ਤੇ ਧੀ ਸੰਗਰਾਮਾ ਨਾਲ ਬੱਲਾਂ ਵੱਲੋਂ ਆਪਣੇ ਘਰ ਜਲੰਧਰ ਵੱਲ ਨੂੰ ਜਾ ਰਿਹਾ ਸੀ। ਜਦੋਂ ਉਹ ਬੱਲਾਂ-ਸਰਮਸਤਪੁਰ ਅੱਡੇ ਦਾ ਚੌਕ ਲੰਘ ਰਿਹਾ ਸੀ ਤਾਂ ਇਸੇ ਦੌਰਾਨ ਉਸ ਦਾ ਮੋਟਰਸਾਈਕਲ ਜਲੰਧਰ ਵੱਲੋਂ ਭੋਗਪੁਰ ਵੱਲ ਨੂੰ ਜਾ ਰਹੀਂ ਇੱਕ ਰੋਡਵੇਜ਼ ਦੀ ਬੱਸ ਦੀ ਲਪੇਟ 'ਚ ਆ ਗਿਆ। ਬੱਸ ਨੂੰ ਪਰਮਜੀਤ ਸਿੰਘ ਪੱੁਤਰ ਸੰਤ ਸਿੰਘ ਨਿਵਾਸੀ ਿਝੰਗੜਾਂ (ਟਾਂਡਾ) ਹੁਸ਼ਿਆਰਪੁਰ ਚਲਾ ਰਿਹਾ ਸੀ। ਸੂਚਨਾ ਮਿਲਣ 'ਤੇ ਕਿਸ਼ਨਗੜ੍ਹ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਬਲਵੀਰ ਸਿੰਘ ਬੁੱਟਰ ਤੇ ਹਵਾਲਦਾਰ ਮਨਪ੍ਰਰੀਤ ਸਿੰਘ ਘਟਨਾ ਵਾਲੀ ਥਾਂ ਪੁੱਜੇ ਜਿਨ੍ਹਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ 108 ਐਮਰਜੈਂਸੀ ਐਬੂਲੈਂਸ ਰਾਹੀਂ ਜਲੰਧਰ ਦੇ ਕਿਸੇ ਹਸਪਤਾਲ ਵਿਚ ਦਾਖਲ ਕਰਵਾਇਆ। ਏਐੱਸਆਈ ਬਲਵੀਰ ਸਿੰਘ ਬੁੱਟਰ ਨੇ ਦੱਸਿਆ ਕਿ ਮੋਟਰਸਾਈਕਲ ਚਾਲਕ ਬਿਆਨ ਦੇਣ ਦੀ ਸੂਰਤ ਵਿਚ ਨਹੀਂ ਹੈ।