ਮਦਨ, ਅਲਾਵਲਪੁਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਵਤੰਤਰਤਾ ਦਿਵਸ ਮੌਕੇ ਕਸਬਾ ਅਲਾਵਲਪੁਰ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਲਗਪਗ ਸਵੇਰੇ ਸੱਤ ਵਜੇ ਦੇ ਕਰੀਬ ਐੱਸਡੀਐੱਮ ਬਲਬੀਰ ਸਿੰਘ ਵੱਲੋਂ ਡੀਐੱਮਸੀ ਡਾ. ਜਯੋਤੀ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨਰੇਸ਼ ਬਾਠਲਾ ਦੀ ਮੌਜੂਦਗੀ ਵਿੱਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰ ਕੇ ਅਲਾਵਲਪੁਰ ਅਤੇ ਆਸ ਪਾਸ ਪਿੰਡਾਂ ਦੇ ਲੋਕਾਂ ਨੂੰ 75ਵੇਂ ਆਜ਼ਾਦੀ ਦਿਵਸ ਮੌਕੇ ਤੇ ਸਪੁਰਦ ਕੀਤਾ ਇਸ ਮੌਕੇ ਐਸਡੀਐਮ ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਕਲੀਨਿਕ ਵਿੱਚ ਹਰ ਵਰਗ ਦੇ ਉਮਰ ਦੇ ਵਿਅਕਤੀਆਂ ਨੂੰ ਬਿਲਕੁਲ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਇਸ ਸਿਹਤ ਸੰਸਥਾ ਦੇ ਹੁੰਦਿਆਂ ਆਮ ਵਿਅਕਤੀ ਨੂੰ ਹੋਣਾ ਵੱਡੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ।

ਇਸ ਮੌਕੇ ਡਾ. ਨਰੇਸ਼ ਬਾਠਲਾ ਨੇ ਦੱਸਿਆ ਕਿ ਇਸ ਕਲੀਨਿਕ ਵਿਚ ਇਕ ਐੱਮਬੀਬੀਐੱਸ ਡਾਕਟਰ ਦੇ ਨਾਲ ਤਿੰਨ ਸਟਾਫ ਮੈਂਬਰ ਹੋਣਗੇ ਅਤੇ ਇਸ ਵਿੱਚ ਇਕਤਾਲੀ ਟੈਸਟ ਅਤੇ ਛਿਅੱਨਵੇ ਦਵਾਈਆਂ ਮੁਫ਼ਤ ਮਿਲਣਗੀਆਂ ਉਨ੍ਹਾਂ ਕਿਹਾ ਕਿ ਸਰਕਾਰ ਦਾ ਅਸਲ ਮਕਸਦ ਆਮ ਆਦਮੀ ਨੂੰ ਬਿਹਤਰੀਨ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ ਇਸ ਮੌਕੇ ਡਾ ਬਲਜੀਤ ਸਿੰਘ ਪਾਲ, ਡਾ. ਰਜਿੰਦਰ ਸਿੰਘ, ਅਸੀਮ ਸ਼ਰਮਾ ਬੀਈਈ ,ਪਰਮਜੀਤ ਕੌਰ ,ਬਲਵੰਤ ਸਿੰਘ ,ਅਸ਼ੋਕ ਫਾਰਮਸਿਸਟ ,ਡਾ. ਰਾਜਿੰਦਰ ਸਿੰਘ, ਅਭਿਸ਼ੇਕ ਫਾਰਮਸਿਸਟ ਤੇ ਤੇ ਸੁਖਦੇਵ ਸਿੰਘ ਆਦਿ ਮੌਜੂਦ ਸਨ।

Posted By: Jaswinder Duhra