ਜੇਐੱਨਐੱਨ, ਜਲੰਧਰ : ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 105 ਨਵੇਂ ਮਾਮਲੇ ਸਾਹਮਣੇ ਆਏ। ਚੰਗੀ ਗੱਲ ਇਹ ਰਹੀ ਕਿ 277 ਲੋਕ ਸਿਹਤਯਾਬ ਹੋਏ। ਸੂਬੇ 'ਚ ਹੁਣ ਸਰਗਰਮ ਕੇਸ 1537 ਹੀ ਬਚੇ ਹਨ।

ਸੂਬੇ 'ਚ ਕੁੱਲ ਮੌਤਾਂ ਦੀ ਗਿਣਤੀ 154 ਹੋ ਗਈ ਹੈ, ਜਦਕਿ ਕੁਲ ਪੀੜਤ 5839 ਹੋ ਗਏ ਹਨ। ਵੀਰਵਾਰ ਨੂੰ ਗੁਰਦਾਸਪੁਰ 'ਚ 25 ਸਾਲਾ ਲੜਕੀ ਦੀ ਮੌਤ ਹੋ ਗਈ। ਉਸਨੂੰ ਪਹਿਲਾਂ ਤੋਂ ਦਿਲ ਦੀ ਬਿਮਾਰੀ ਸੀ। ਸੰਗਰੂਰ 'ਚ 55 ਸਾਲ ਤੇ ਅੰਮ੍ਰਿਤਸਰ 'ਚ 71 ਸਾਲ ਦੀ ਔਰਤ ਦੀ ਮੌਤ ਹੋ ਗਈ।

ਲੁਧਿਆਣਾ 'ਚ ਵੀ ਇਕ ਵਿਅਕਤੀ ਨੇ ਦਮ ਤੋੜ ਦਿੱਤਾ। ਵੀਰਵਾਰ ਨੂੰ ਸਭ ਤੋਂ ਜ਼ਿਆਦਾ 35 ਕੇਸ ਲੁਧਿਆਣਾ 'ਚ ਤਾਂ ਜਲੰਧਰ 'ਚ 17 ਕੇਸ ਆਏ। ਬਠਿੰਡਾ 'ਚ ਅੱਠ, ਕਪੂਰਥਲਾ ਤੇ ਮੁਕਤਸਰ 'ਚ ਛੇ-ਛੇ, ਅੰਮ੍ਰਿਤਸਰ ਤੇ ਫਾਜ਼ਿਲਕਾ 'ਚ ਪੰਜ-ਪੰਜ, ਮੋਗਾ ਤੇ ਬਰਨਾਲਾ 'ਚ ਚਾਰ-ਚਾਰ ਕੇਸਾਂ ਸਮੇਤ ਕੁਝ ਹੋਰ ਜ਼ਿਲ੍ਹਿਆਂ 'ਚ ਮਾਮਲੇ ਸਾਹਮਣੇ ਆਏ। ਸੂਬੇ 'ਚ 27 ਮਰੀਜ਼ ਆਕਸੀਜ਼ਨ ਸਪੋਰਟ 'ਤੇ ਹਨ, ਜਦਕਿ ਦੋ ਮਰੀਜ਼ ਵੈਂਟੀਲੇਟਰ 'ਤੇ ਹਨ।

Posted By: Susheel Khanna