v> ਜੇਐਨਐਨ, ਜਲੰਧਰ : ਪਿਛਲੇ ਦਿਨੀਂ ਜੇਲ੍ਹ ਰੋਡ ਕੋਲ ਇਕ ਪਾਰਕਿੰਗ ਵਿਚ ਕਾਰਾਂ ਦੀ ਵਿੰਡੋ ਤੋਡ਼ ਕੇ ਸਟੀਰਿਓ ਚੋਰੀ ਦੇ ਮਾਮਲੇ ਤੋਂ ਬਾਅਦ ਸ਼ਰਾਰਤੀ ਅਨਸਰਾਂ ਨੇ ਇਕ ਵਾਰ ਫਿਰ ਤੋਂ ਅਜਿਹੀ ਮੁੜ ਹਿੰਮਤ ਕੀਤੀ ਹੈ। ਮੰਗਲਵਾਰ ਸਵੇਰੇ ਲੋਕਾਂ ਨੂੰ ਅਲੀ ਮਹੱਲਾ, ਜੀਟੀ ਰੋਡ, ਸ਼ੇਖਾਂ ਬਾਜ਼ਾਰ, ਸ਼ਕਤੀ ਨਗਰ, ਬਸਤੀ ਅੱਡਾ ’ਤੇ ਸੜਕ ਕੰਢੇ ਖੜੀਆਂ ਦੋ ਦਰਜਨ ਦੇ ਕਰੀਬ ਗੱਡੀਆਂ ਦੇ ਸ਼ੀਸ਼ੇ ਟੁੱਟੇ ਮਿਲੇ। ਦੱਸਿਆ ਜਾ ਰਿਹਾ ਹੈ ਕਿ ਸ਼ਰਾਰਤੀ ਅਨਸਰਾਂ ਨੇ ਦੇਰ ਰਾਤ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਸਵੇਰ ਲੋਕ ਜਦੋਂ ਜਾਗੇ ਤਾਂ ਉਨ੍ਹਾਂ ਨੂੰ ਇਸ ਦਾ ਪਤਾ ਲੱਗਾ। ਸ਼ੱਕੀ ਨੌਜਵਾਨ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਏ ਹਨ। ਪੁਲਿਸ ਨੇ ਮੌਕੇ ’ਤੇ ਜਾਂਚ ਤੋਂ ਬਾਅਦ ਫੁਟੇਜ ਨੂੰ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਸ਼ੱਕੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਦੱਸ ਦੇਈਏ ਕਿ ਪਿਛਲੇ ਦਿਨੀਂ ਵੀ ਜੇਲ੍ਹ ਰੋਡ ਸਥਿਤ ਪਾਰਕਿੰਗ ਵਿਚ ਖੜੀਆਂ ਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਹ ਲਗਾਤਾਰ ਦੋ ਦਿਨ ਤਕ ਕਾਰਾਂ ਦੀਆਂ ਵਿੰਡੋ ਤੋੜ ਕੇ ਸਟੀਰਿਓ ਚੋਰੀ ਕਰ ਲਏ ਗਏ ਸਨ। ਬੋਨਟ ਵਿਚੋਂ ਬੈਟਰੀਆਂ ਵੀ ਚੋਰੀ ਕੀਤੀਆਂ ਗਈਆਂ ਸਨ।

Posted By: Tejinder Thind