ਵੈੱਬ ਡੈਸਕ, ਜਲੰਧਰ : ਕੋਰੋਨਾ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਅੱਜ ਸ਼ਾਮ ਨੂੰ 5 ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਸ਼ਹਿਰ ਵਿਚ ਕੁੱਲ ਕੋਰੋਨਾ ਪਾਜ਼ੇਟਿਵ ਕੇਸ 167 ਹੋ ਗਏ ਹਨ। ਅੱਜ ਬਾਅਦ ਦੁਪਹਿਰ ਆਈਆਂ ਕੋਰੋਨਾ ਟੈਸਟ ਰਿਪੋਰਟਾਂ ਵਿਚ 7 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆਏ ਸਨ। ਇਨ੍ਹਾਂ ਵਿਚੋਂ 3 ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ ਅਤੇ ਦੋ ਹੋਰ ਹਨ। ਇਸ ਨਾਲ ਸ਼ਹਿਰ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 165 ਹੋ ਗਈ ਹੈ। ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਪਰਤੇ ਤਿੰਨੇ ਸ਼ਰਧਾਲੂ ਫਿਲੌਰ ਦੇ ਪਿੰਡ ਭੈਣੀ ਵਾਸੀ ਹਨ, ਜਿਹੜੇ ਕਿ ਮੈਰੀਟੋਰੀਅਸ ’ਚ ਕੁਆਰੰਟਾਈਨ ਕੀਤੇ ਹੋਏ ਹਨ। ਦੋ ਵਿਅਕਤੀ ਬਸਤੀ ਦਾਨਿਸ਼ਮੰਦਾਂ ਦੇ ਪਹਿਲਾਂ ਤੋਂ ਪਾਜ਼ੇਟਿਵ ਪਾਏ ਗਏ ਵਿਅਕਤੀ ਦੇ ਸੰਪਰਕ ’ਚੋਂ ਹਨ, ਇਕ ਉਨ੍ਹਾਂ ਦੀ 60 ਸਾਲਾ ਪਤਨੀ ਹੈ ਜਦੋਂਕਿ ਇਕ 49 ਸਾਲਾ ਵਿਅਕਤੀ ਹੈ। ਇਕ ਬਸੰਤ ਨਗਰ ਵਾਸੀ ਵਿਅਕਤੀ ਹੈ ਜੋ ਕਿ ਸੰਸਥਾਨ ਦਾ ਮੁਲਾਜ਼ਮ ਹੈ ਜਦੋਂਕਿ ਇਕ 50 ਸਾਲਾ ਦੀ ਔਰਤ ਅਤੇ ਇਕ ਨਕੋਦਰ ਦੇ ਪਿੰਡ ਮਹਿਮਾ ਦਾ ਰਹਿਣ ਵਾਲਾ ਵਿਅਕਤੀ ਹੈ। ਅੱਜ ਪਾਜ਼ੇਟਿਵ ਪਾਏ ਗਏ 7 ਮਰੀਜ਼ਾਂ ਨਾਲ ਜ਼ਿਲ੍ਹੇ ’ਚ ਹੁਣ ਤਕ ਪਾਜ਼ੇਟਿਵ ਮਰੀਜ਼ਾਂ ਦੀ ਸੰਖਿਆ 165 ਹੋ ਗਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਪਾਜ਼ੇਟਿਵ ਆਏ ਮਰੀਜ਼ਾਂ ਦੀ ਸ਼ਨਾਖਤ ਕਰਨ ਤੇ ਸਿਵਲ ਹਸਪਤਾਲ ਲਿਆਉਣ ਲਈ ਰਵਾਨਾ ਕਰ ਦਿੱਤੀਆਂ ਗਈਆਂ ਹਨ।

Posted By: Tejinder Thind