ਅਵਤਾਰ ਰਾਣਾ, ਮੱਲੀਆਂ ਕਲਾਂ : ਕਿਸਾਨ ਮਜ਼ਦੂਰ ਏਕਤਾ ਨੂੰ ਸਮਰਪਿਤ ਸਵਰਗੀ ਕਬੱਡੀ ਖਿਡਾਰੀ ਸਾਬੀ ਮੱਲ੍ਹੀ ਤੇ ਗੁਲਾਬੂ ਮੱਲ੍ਹੀ ਦੀ ਨਿੱਘੀ ਯਾਦ ਵਿੱਚ ਪਿੰਡ ਮੱਲੀਆਂ ਖੁਰਦ ਵਿਖੇ ਦੋਆਬਾ ਪੇਂਡੂ ਕਬੱਡੀ ਲੀਗ ਲਛਮਣ ਜਤੀ ਸਪੋਰਟਸ ਕਲੱਬ ਵੱਲੋਂ ਧੂਮ ਧਾਮ ਨਾਲ ਕਰਵਾਈ ਗਈ। ਇਸ ਕਬੱਡੀ ਲੀਗ ਵਿਚ ਚੋਟੀ ਦੀਆਂ ਕਲੱਬਾਂ ਦੇ ਅੱਠ ਟੀਮਾਂ ਦੇ ਮੈਚ ਕਰਵਾਏ ਗਏ। ਇਸ ਕਬੱਡੀ ਲੀਗ ਦਾ ਫਾਈਨਲ ਮੈਚ ਚੱਕ ਕਲਾਂ ਕਲੱਬ ਤੇ ਖੀਰਾਂਵਾਲੀ ਕਲੱਬ ਦੀਆ ਟੀਮ ਵਿਚਕਾਰ ਹੋਇਆ। ਇਸ ਫਸਵੇਂ ਮੁਕਾਬਲੇ ਵਿੱਚ ਚੱਕ ਕਲਾਂ ਕਲੱਬ ਦੀ ਟੀਮ ਨੇ ਬਾਜ਼ੀ ਮਾਰੀ ਤੇ ਲੀਗ ਆਪਣੇ ਨਾਂ ਕੀਤੀ। ਇਸ ਦੌਰਾਨ ਬੈਸਟ ਰੇਡਰ ਸਰਨਾ ਜੱਲੋਵਾਲ ਤੇ ਬੈਸਟ ਜਾਫੀ ਯੋਧਾ ਸੰਗੋਜਲਾ ਨੂੰ ਐਲਾਨਿਆ ਗਿਆ। ਕੁਮੈਂਟਰੀ ਦੀ ਸੇਵਾ ਰਾਜਨ ਕਲਿਆਣ ਨੇ ਨਿਭਾਈ। ਜੇਤੂ ਟੀਮਾਂ ਨੂੰ ਦਿਲਖਿੱਚਵੇਂ ਇਨਾਮਾਂ ਨਾਲ ਸਨਮਾਨਤ ਕੀਤਾ ਗਿਆ। ਇਸ ਲਈ ਨਗਰ ਪੰਚਾਇਤ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਬੱਗਾ ਮੱਲ੍ਹੀ, ਗੁਰਮੇਲ ਸਿੰਘ ਪੰਚ, ਬਲਜੀਤ ਸਿੰਘ ਮਨੀਲਾ, ਹਰਜਿੰਦਰ ਸਿੰਘ ਕਾਲਾ, ਸਰਪੰਚ ਜਸਬੀਰ ਸਿੰਘ, ਲਛਮਣ ਜਤੀ ਸਪੋਰਟਸ ਕਲੱਬ ਦੇ ਸਮੂਹ ਨੌਜਵਾਨ ਤੇ ਪਤਵੰਤੇ ਹਾਜ਼ਰ ਸਨ।