ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ

ਕਿਸਾਨਾਂ, ਆੜ੍ਹਤੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਸੁਣਨ ਲਈ ਸ਼ੋ੍ਮਣੀ ਅਕਾਲੀ ਦਲ ਦੇ ਹਲਕਾ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ ਵੱਲੋਂ ਸਥਾਨਕ ਲੀਡਰਸ਼ਿਪ ਨੂੰ ਨਾਲ ਲੈ ਕੇ ਦਾਣਾ ਮੰਡੀ ਭੋਗਪੁਰ ਦਾ ਦੌਰਾ ਕੀਤਾ ਗਿਆ। ਟੀਨੂੰ ਨੇ ਆੜ੍ਹਤੀ ਰਣਧੀਰ ਸਿੰਘ ਚੱਕ ਸ਼ਕੂਰ ਦੀ ਆੜ੍ਹਤ 'ਤੇ ਪਹੁੰਚ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਜਿਥੇ ਵੱਖ-ਵੱਖ ਕਿਸਾਨਾਂ ਨੇ ਕਿਹਾ ਕਿ ਕਣਕ ਦੀ ਖਰੀਦ ਲਈ ਆੜ੍ਹਤੀਆਂ ਦਾ ਕੋਈ ਕਸੂਰ ਨਹੀਂ ਹੈ ਤੇ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਲਈ ਸ਼ਰਤਾਂ ਵਧਾ ਦਿੱਤੀਆਂ ਹਨ । ਜਿਸ 'ਚ ਸਰਕਾਰ ਬੋਲੀ ਕਰ ਰਹੀ ਹੈ, ਪਾਸ ਘੱਟ ਮਿਲ ਰਹੇ ਹਨ, ਅਦਾਇਗੀ ਲਈ ਖੱਜਲ ਹੋ ਰਹੇ ਹਨ ਤੇ ਬਾਰਦਾਨਾ ਵੀ ਘੱਟ ਹੈ। ਜਿਸ 'ਤੇ ਵਿਧਾਇਕ ਪਵਨ ਟੀਨੂੰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਮੰਡੀਆ 'ਚ ਪੇ੍ਸ਼ਾਨ ਹਨ, ਜਦਕਿ ਕਾਂਗਰਸ ਸਰਕਾਰ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਅੰਮਿ੍ਤਪਾਲ ਸਿੰਘ ਖਰਲ ਕਲਾ ਯੂਥ ਅਕਾਲੀ ਦਲ ਦੋਆਬਾ ਜ਼ੋਨ ਸਕੱਤਰ ਜਨਰਲ, ਗੁਰਦੀਪ ਸਿੰਘ ਲਾਹਦੜਾ ਮੀਤ ਪ੍ਰਧਾਨ ਯੂਥ ਅਕਾਲੀ ਪੰਜਾਬ, ਹਰਵਿੰਦਰਜੀਤ ਸਿੰਘ ਸਿੱਧੂ ਯੂਥ ਅਕਾਲੀ ਦਲ ਕੋਰ ਕਮੇਟੀ ਮੈਬਰ, ਪਰਮਜੀਤ ਸਿੰਘ ਪੰਮਾ ਬਲਾਕ ਸੰਮਤੀ ਮੈਂਬਰ ਲਾਹਦੜਾ, ਗੁਰਮਿੰਦਰ ਸਿੰਘ ਕਿਸਨਪੁਰ ਕੌਮੀ ਸਕੱਤਰ ਜਨਰਲ ਯੂਥ ਅਕਾਲੀ ਦਲ, ਹਰਬਲਿਦਰ ਸਿੰਘ ਬੋਲੀਨਾ ਸਾਬਕਾ ਡਾਇਰੈਕਟਰ ਖੰਡ ਮਿੱਲ ਭੋਗਪੁਰ, ਕੌਂਸਲਰ ਸੁਖਜੀਤ ਸਿੰਘ ਸੈਣੀ, ਸ਼ਿੰਦਰ ਿਢੱਲੋਂ ਯੂਥ ਅਕਾਲੀ ਦਲ ਜਲੰਧਰ ਦਿਹਾਤੀ ਸਕੱਤਰ ਜਨਰਲ, ਪੰਚਾਇਤ ਮੈਂਬਰ ਅਮਰਜੀਤ ਸਿੰਘ ਲੜੋਆ, ਜਸਵੀਰ ਸਿੰਘ ਲੜੋਆ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਮਾਧੋਪੁਰ, ਜਗਮੇਲ ਸਿੰਘ ਿਢੱਲੋਂ, ਮਨਜੀਤ ਸਿੰਘ ਸਾਬਕਾ ਸਰਪੰਚ ਖੋਜਪੁਰ, ਮਨੀ ਿਢੱਲੋਂ, ਬਲਜੀਤ ਸਿੰਘ ਸਾਬਕਾ ਸਰਪੰਚ ਰਸਤਗੋ ਮੌਜੂਦ ਸਨ।