ਜ.ਸ., ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਆਈ ਹੈ। GNDU ਨੇ ਪ੍ਰੀਖਿਆਵਾਂ ਦੀ ਡੇਟਸ਼ੀਟ ਬਦਲ ਦਿੱਤੀ ਹੈ। ਬੀ.ਕਾਮ ਅਤੇ ਸੀ.ਏ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਬਦਲ ਦਿੱਤੀਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਜੀਐਨਡੀਯੂ ਤੋਂ ਬੀ.ਕਾਮ ਅਤੇ ਸੀਏ ਫਾਊਂਡੇਸ਼ਨ ਦੀਆਂ ਪ੍ਰੀਖਿਆਵਾਂ ਆਪਸ ਵਿੱਚ ਭਿੜ ਗਈਆਂ ਸਨ। ਇਸ ਸਬੰਧੀ ਦੈਨਿਕ ਜਾਗਰਣ ਵੱਲੋਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਮੁੱਦਾ ਉਠਾਉਂਦਿਆਂ 8 ਮਈ ਦੇ ਅੰਕ ਵਿੱਚ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਇਮਤਿਹਾਨਾਂ ਕਾਰਨ ਪੈਦਾ ਹੋ ਰਹੀ ਸਮੱਸਿਆ ਨੂੰ ਮੁੱਖ ਰੱਖਦਿਆਂ ਇਹ ਮੁੱਦਾ ਜਲੰਧਰ ਚਾਰਟਰਡ ਅਕਾਊਂਟਸ ਐਸੋਸੀਏਸ਼ਨ ਕੋਲ ਵੀ ਉਠਾਇਆ ਗਿਆ।

ਇਸ ਤਹਿਤ ਐਸੋਸੀਏਸ਼ਨ ਵੱਲੋਂ ਜੀਐਨਡੀਯੂ ਨੂੰ ਪੱਤਰ ਵੀ ਲਿਖ ਕੇ ਪ੍ਰੀਖਿਆਵਾਂ ਦੀਆਂ ਤਰੀਕਾਂ ਬਦਲਣ ਦੀ ਮੰਗ ਕੀਤੀ ਗਈ ਸੀ। ਕਿਉਂਕਿ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਵੱਲੋਂ ਫਾਊਂਡੇਸ਼ਨ ਕੋਰਸ ਦੀਆਂ ਪ੍ਰੀਖਿਆਵਾਂ ਦੇਸ਼ ਭਰ ਵਿੱਚ ਇੱਕੋ ਸਮੇਂ ਲਈਆਂ ਜਾਂਦੀਆਂ ਹਨ, ਜੋ ਕਿ ਇਸ ਵਾਰ 24, 26, 28 ਅਤੇ 30 ਜੂਨ ਨੂੰ ਕਰਵਾਈਆਂ ਜਾ ਰਹੀਆਂ ਹਨ।

ਇਸ ਸਬੰਧੀ ਸੀਏ ਫਾਊਂਡੇਸ਼ਨ ਦੀ ਪ੍ਰੀਖਿਆ ਦੀਆਂ ਤਰੀਕਾਂ 15 ਮਾਰਚ ਨੂੰ ਜਾਰੀ ਕੀਤੀਆਂ ਗਈਆਂ ਸਨ, ਜਦਕਿ ਜੀਐਨਡੀਯੂ ਵੱਲੋਂ 5 ਮਈ ਨੂੰ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕੀਤੀ ਗਈ ਸੀ। ਫਿਰ ਜੀਐਨਡੀਯੂ ਦੀ ਡੇਟਸ਼ੀਟ ਅਨੁਸਾਰ 24 ਜੂਨ ਨੂੰ ਬੀ.ਕਾਮ ਸਮੈਸਟਰ ਦੂਜੇ ਦੀ ਨਸ਼ਾਖੋਰੀ, ਛੇਵੇਂ ਸਮੈਸਟਰ ਦੀ ਪੰਜਾਬੀ ਲਾਜ਼ਮੀ, 28 ਜੂਨ ਨੂੰ ਚੌਥੇ ਸਮੈਸਟਰ ਦੀ ਪੰਜਾਬੀ ਅਤੇ 30 ਜੂਨ ਨੂੰ ਕੋਸਟ ਅਕਾਊਂਟਿੰਗ ਦੀਆਂ ਪ੍ਰੀਖਿਆਵਾਂ ਹੋ ਰਹੀਆਂ ਸਨ।

ਪ੍ਰੀਖਿਆ---------------ਪਹਿਲਾਂ-------ਹੁਣ

ਬੀ.ਕਾਮ ਸਮੈਸਟਰ-2 ਨਸ਼ਾਖੋਰੀ---24 ਜੂਨ---4 ਜੁਲਾਈ

6ਵਾਂ ਸਮੈਸਟਰ ਪੰਜਾਬੀ ਲਾਜਮੀ------24 ਜੂਨ----20 ਜੂਨ

ਬੀ.ਕਾਮ ਸਮੈਸਟਰ ਚਾਰ ਪੰਜਾਬੀ------28 ਜੂਨ---5 ਜੁਲਾਈ

ਬੀ.ਕਾਮ ਸਮੈਸਟਰ-4 ਕੋਸਟ ਕਾਊਂਟਿੰਗ--30 ਜੂਨ--7 ਜੁਲਾਈ

Posted By: Jagjit Singh