ਦੂਜੇ ਦਿਨ ਵੀ ਲਾਹੇ ਨਾਜਾਇਜ਼ ਬੋਰਡ
ਨਗਰ ਨਿਗਮ ਨੇ ਸ਼ਹਿਰ ’ਚੋ ਨਜਾਇਜ਼ ਬੋਰਡ ਉਤਾਰੇ
Publish Date: Tue, 02 Dec 2025 07:07 PM (IST)
Updated Date: Tue, 02 Dec 2025 07:08 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਨੇ ਸ਼ਹਿਰ ’ਚ ਲੱਗੇ ਗ਼ੈਰ-ਕਾਨੂੰਨੀ ਬੋਰਡ ਤੇ ਪੋਸਟਰ ਆਦਿ ਲਾਹੇ। ਇਹ ਕਾਰਵਾਈ ਨਗਰ ਨਿਗਮ ਦੀ ਤਹਿਬਾਜ਼ਾਰੀ ਟੀਮ ਵੱਲੋਂ ਕੀਤੀ ਗਈ। ਇਹ ਕਾਰਵਾਈ ਨਗਰ ਨਿਗਮ ਦਫਤਰ ਤੋਂ ਪੀਏਪੀ ਚੌਕ ਤੱਕ ਕੀਤੀ ਗਈ। ਤਹਿ ਬਜ਼ਾਰੀ ਦੇ ਇੰਸਪੈਕਟਰ ਵਿੱਕੀ ਸਹੋਤਾ ਨੇ ਇਸ ਦੀ ਅਗਵਾਈ ਕੀਤੀ। ਇਸ ਦੌਰਾਨ ਇਸ਼ਤਿਹਾਰੀ ਏਜੰਸੀਆਂ ਤੇ ਦੁਕਾਨਦਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਗ਼ੈਰ-ਕਾਨੂੰਨੀ ਢੰਗ ਨਾਲ ਬੋਰਡ ਆਦਿ ਨਾ ਲਾਉਣ।