ਜਨਕ ਰਾਜ ਗਿੱਲ, ਕਰਤਾਰਪੁਰ

ਕੌਮੀ ਰਾਜ ਮਾਰਗ ਕਰਤਾਰਪੁਰ ਤੋਂ ਸੁਭਾਨਪੁਰ ਤਕ ਸੜਕ ਕਿਨਾਰੇ ਬਣੇ ਢਾਬਿਆਂ ਦੇ ਮਾਲਕਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਬਣਾਈ ਗਈ ਡਰੇਨ ਨੂੰ ਪੂਰੀ ਤਰ੍ਹਾਂ ਪੂਰ ਕੇ ਅਥਾਰਟੀ ਦੇ ਨਿਯਮਾਂ ਨੂੰ ਿਛੱਕੇ ਟੰਗਦਿਆਂ ਹੋਇਆਂ ਅਣਅਧਿਕਾਰਤ ਕੱਟਾਂ ਨੂੰ ਕੰਕਰੀਟ ਨਾਲ ਮਜ਼ਬੂਤ ਕਰ ਕੇ ਰਸਤੇ ਬਣਾਏ ਹੋਏ ਹਨ। ਉੱਥੇ ਕੌਮੀ ਰਾਜ ਮਾਰਗ ਸਰਵਿਸ ਲਾਈਨ 'ਤੇ ਅਣਅਧਿਕਾਰਤ ਤੌਰ 'ਤੇ ਬਣੇ ਕੱਟਾਂ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਦੀ ਕਥਿਤ ਅਣਗਹਿਲੀ ਕਾਰਨ ਸੜਕੀ ਹਾਦਸੇ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।

ਦੱਸਣਯੋਗ ਹੈ ਕਿ ਸਰਵਿਸ ਲਾਈਨ ਦੇ ਕੱਟਾਂ ਕਾਰਨ ਇੱਥੋਂ ਆਸਾਨੀ ਨਾਲ ਟਰੱਕ ਅਤੇ ਛੋਟੇ ਚਾਰ ਪਹੀਆ ਵਾਹਨ ਛੇ ਮਾਰਗੀ ਸੜਕ ਨਾਲ ਬਣੀ ਸਰਵਿਸ ਰੋਡ 'ਤੇ ਆ ਸਕਦੇ ਹਨ। ਕੁਝ ਢਾਬੇ ਅਜਿਹੇ ਵੀ ਹਨ ਜੋ ਟਰੱਕ ਮੁੱਖ ਸੜਕ 'ਤੇ ਖੜ੍ਹੇ ਕਰਵਾ ਕੇ ਡਰਾਈਵਰਾਂ ਨੂੰ ਸਰਵਿਸ ਰੋਡ 'ਤੇ ਹੀ ਰੋਟੀ ਖੁਆਈ ਜਾ ਰਹੇ ਹਨ ।

ਤ੍ਰਾਸਦੀ ਇਹ ਬਣੀ ਪਈ ਹੈ ਕਿ ਵਿਧੀਪੁਰ ਤੋਂ ਸ਼ੁਰੂ ਹੁੰਦੇ ਨੈਸ਼ਨਲ ਹਾਈਵੇ ਨੰਬਰ ਤਿੰਨ ਤੋਂ ਬਿਆਸ ਤਕ ਟ੍ਰੈਫਿਕ ਸੁਚਾਰੂ ਢੰਗ ਨਾਲ ਚਲਾਉਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਹਾਈਵੇ ਪੈਟਰੋਿਲੰਗ ਦੀ ਟੀਮ ਤਾਂ ਕੰਮ ਕਰ ਰਹੀ ਹੈ ਪਰ ਇਸ ਟੀਮ ਦਾ ਕੋਈ ਪੱਕੇ ਤੌਰ 'ਤੇ ਚੈੱਕਪੋਸਟ ਨਾ ਹੋਣ ਕਾਰਨ ਪੈਟਰੋਿਲੰਗ ਪਾਰਟੀ ਨਾਲ ਸੰਪਰਕ ਕਰਨ ਲਈ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਇਸ ਪ੍ਰਰੇਸ਼ਾਨੀ ਸਬੰਧੀ ਹਾਈਵੇ ਪੈਟਰੋਿਲੰਗ ਟੀਮ ਦੇ ਆਰਪੀਓ ਅਵਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈੱਕਪੋਸਟ ਸਬੰਧੀ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ 'ਚ ਹੈ। ਦੂਜੇ ਪਾਸੇ ਕੌਮੀ ਰਾਜ ਮਾਰਗ ਅਥਾਰਟੀ ਦੀ ਟੀਮ ਕੌਮੀ ਰਾਜ ਮਾਰਗ 'ਤੇ ਬਣੇ ਅਣਅਧਿਕਾਰਤ ਕੱਟਾਂ ਦੀ ਜਾਂਚ ਕਰ ਰਹੀ ਹੈ ਅਤੇ ਅਥਾਰਟੀ ਵੱਲੋਂ ਜਲਦ ਹੀ ਢਾਬਾ ਮਾਲਕਾਂ ਖ਼ਿਲਾਫ਼ ਬਣਦੀ ਕਾਰਵਾਈ ਵੀ ਉਲੀਕੀ ਜਾਵੇਗੀ।