ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੀ ਬਿਲਡਿੰਗ ਬਰਾਂਚ ਨੇ ਗਾਰਡਨ ਕਾਲੋਨੀ ਵਿਖੇ ਉਸਾਰੇ ਗਏ ਨਾਜਾਇਜ਼ ਕੁਆਟਰਾਂ 'ਤੇ ਡਿਚ ਚਲਾਈ ਤੇ ਇਸ ਦੌਰਾਨ 5 ਨਾਜਾਇਜ਼ ਕੁਆਰਟਰ ਢਾਹ ਦਿੱਤੇ। ਬਿਲਡਿੰਗ ਬਰਾਂਚ ਦੇ ਐੱਮਟੀਪੀ ਲਖਵੀਰ ਸਿੰਘ ਅਨੁਸਾਰ ਉਕਤ ਅਬਾਦੀ ਵਿਚ 5 ਕੁਆਟਰ ਉਸਾਰੇ ਗਏ ਸਨ ਤੇ ਉਨ੍ਹਾਂ ਦੇ ਨਾਲ-ਨਾਲ ਝੁੱਗੀਆਂ ਵੀ ਸਨ ਜਿਨ੍ਹਾਂ ਨੂੰ ਡਿਚ ਮਸ਼ੀਨ ਨਾਲ ਢਾਹ ਦਿੱਤਾ। ਇਹ ਕਾਰਵਾਈ ਏਟੀਪੀ ਰਵਿੰਦਰ ਕੁਮਾਰ ਤੇ ਇੰਸਪੈਕਟਰ ਨਿਰਮਲਜੀਤ ਵਰਮਾ ਦੀ ਅਗਵਾਈ ਵਿਚ ਕੀਤੀ ਗਈ।